#CANADA

ਕੈਨੇਡਾ ‘ਚ ਭਾਰਤੀ ਵਿਦਿਆਰਥੀ ਦੀ ਝੀਲ ‘ਚ ਡੁੱਬਣ ਕਾਰਨ ਮੌਤ

ਟੋਰਾਂਟੋ, 20 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ‘ਚ ਇਕ ਗੁਜਰਾਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ, ਜਿਸ ਦੀ ਪਹਿਚਾਣ ਉਰੇਨ ਪਟੇਲ ਦੇ ਵਜੋਂ ਹੋਈ ਹੈ। ਗੁਜਰਾਤੀ ਲੜਕਾ ਉਰੇਨ ਪਟੇਲ ਤੈਰਾਕੀ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ।
ਦੱਸਿਆ ਜਾਂਦਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਪ੍ਰਿੰਸ ਐਲਬਰਟ ਵਿਚ ਵੋਸਕਾਸਿਓ ਨਾਂ ਦੀ ਝੀਲ ‘ਤੇ ਗਿਆ ਸੀ। ਉਹ ਤੈਰਨ ਲਈ ਬਹੁਤ ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਆਪਣਾ ਸੰਤੁਲਨ ਨਾ ਬਣਾ ਸਕਿਆ ਅਤੇ ਡੁੱਬਣ ਲੱਗਾ। ਉਹ ਮਦਦ ਲਈ ਆਪਣੇ ਦੋਸਤਾਂ ਨੂੰ ਬੁਲਾਂਦਾ ਰਿਹਾ ਕਿ ਪਾਣੀ ਮੈਨੂੰ ਅੰਦਰ ਨੂੰ ਖਿੱਚ ਰਿਹਾ ਹੈ, ਮੈਨੂੰ ਬਚਾਓ, ਪਰ ਉਰੇਨ ਪਟੇਲ ਦੋਸਤਾਂ ਵੱਲੋਂ ਮਦਦ ਮਿਲਣ ਤੋਂ ਪਹਿਲਾਂ ਹੀ ਡੁੱਬ ਗਿਆ। ਬਾਅਦ ਵਿਚ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਪੈਰਾਮੈਡਿਕਸ ਨੇ ਵੀ ਜਾਂਚ ਕੀਤੀ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ।