ਟੋਰਾਂਟੋ, 25 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਪੱਛਮੀ ਦੇ ਵਿਧਾਇਕ (ਐੱਮ.ਪੀ.ਪੀ.) ਅਮਰਜੋਤ ਸੰਧੂ ਨੇ ਆਪਣੇ ਹਲਕੇ ਵਿਚ ਰਹਿੰਦੇ ਕਲਾਕਾਰ ਤੇ ਮੀਡੀਆ ਰਿਪੋਰਟਰ ਬਲਜਿੰਦਰ ਸੇਖਾ ਨੂੰ ਕਲਾ ਤੇ ਮੀਡੀਆ ਦੇ ਖੇਤਰ ਵਿਚ ਪਾਏ ਯੋਗਦਾਨ ਵਜੋਂ ‘ਕਿੰਗ ਚਾਰਲਸ-3 ਕੋਰੋਨੇਸ਼ਨ ਮੈਡਲ’ ਨਾਲ ਸਨਮਾਨਿਤ ਕੀਤਾ। ਗੱਲਬਾਤ ਕਰਦਿਆਂ ਬਲਜਿੰਦਰ ਸੇਖਾ ਨੇ ਮਾਨਯੋਗ ਗਵਰਨਰ ਜਨਰਲ ਕੈਨੇਡਾ ਤੇ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਸਰਕਾਰ ਤੇ ਹਲਕੇ ਦੇ ਵਿਧਾਇਕ ਅਮਰਜੋਤ ਸੰਧੂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਬਲਜਿੰਦਰ ਸੇਖਾ ਨੇ ਕਿਹਾ ਕਿ ਅੱਜ ਮੈਂ ਬਹੁਤ ਹੀ ਮਾਣ ਅਤੇ ਨਿਮਰਤਾ ਮਹਿਸੂਸ ਕਰਦਾ ਹਾਂ ਕਿ ਮੈਨੂੰ ‘ਕਿੰਗ ਚਾਰਲਸ-3 ਕੋਰੋਨੇਸ਼ਨ ਮੈਡਲ’ ਮਿਲਿਆ ਹੈ, ਜੋ ਕਿ ਕੈਨੇਡਾ ਦੇ ਮੀਡੀਆ ਅਤੇ ਕਮਿਊਨਿਟੀ ਸਰਵਿਸਿਜ਼ ਵਿਚ ਕੀਤੇ ਮੇਰੇ ਯੋਗਦਾਨ ਲਈ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਇਹ ਪ੍ਰਸਿੱਧ recognition King Charles III ਅਤੇ Queen Camilla ਦੇ ਕੋਰੋਨੇਸ਼ਨ ਮੌਕੇ ‘ਤੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਭਾਈਚਾਰੇ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ।
ਇਸ ਵੱਕਾਰੀ ਮੈਡਲ ਦੇ ਪ੍ਰਾਪਤਕਰਤਾ ਵਜੋਂ ਚੁਣਿਆ ਜਾਣਾ ਸਿਰਫ਼ ਮੇਰੀ ਵਿਅਕਤੀਗਤ ਸਨਮਾਨ ਹੀ ਨਹੀਂ, ਸਗੋਂ ਮੀਡੀਆ ਅਤੇ ਭਾਈਚਾਰਕ ਸੇਵਾਵਾਂ ਦੀ ਦੇਣ ਹੈ, ਜੋ ਭਾਈਚਾਰੇ ਨੂੰ ਇਕੱਠਾ ਕਰਨ ਅਤੇ ਸਕਰਾਤਮਕ ਬਦਲਾਅ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਮੈਂ ਆਪਣੇ ਸਾਰੇ ਪੰਜਾਬੀ ਭਾਈਚਾਰੇ ਅਤੇ ਸਪੋਰਟਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੌਂਸਲਾ ਦਿੱਤਾ। ਇਹ ਸਨਮਾਨ ਮੈਨੂੰ ਹੋਰ ਵੀ ਵਧੇਰੇ ਜੋਸ਼ ਅਤੇ ਸਮਰਪਣ ਨਾਲ ਭਾਈਚਾਰੇ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ।
ਵਰਨਣਯੋਗ ਹੈ ਕਿ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਨੇੜਲੇ ਪਿੰਡ ਸੇਖਾ ਕਲਾਂ ਦੇ ਜੰਮਪਲ ਬਲਜਿੰਦਰ ਸੇਖਾ ਨੇ ਕੈਨੇਡਾ ਵਿਚ ਕਲਾ ਤੇ ਪ੍ਰਿੰਟ ਮੀਡੀਆ ਖੇਤਰ ‘ਚ ਨਿਰਸਵਾਰਥ ਵੱਡਾ ਯੋਗਦਾਨ ਪਾਇਆ ਹੈ। ਇਸ ਮੌਕੇ ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਬਮੀਤ ਸਿੰਘ ਸਰਕਾਰੀਆ, ਗ੍ਰਾਹਮ ਮੈਕਗ੍ਰੇਗਰ ਸੂਬੇ ਦੇ ਇੰਮੀਗ੍ਰੇਸਨ ਮੰਤਰੀ ਤੇ ਵਿਧਾਇਕ ਹਰਦੀਪ ਗਰੇਵਾਲ ਆਦਿ ਨੇ ਬਲਜਿੰਦਰ ਸੇਖਾ ਨੂੰ ਵਧਾਈ ਦਿੱਤੀ। ਕਿੱਤੇ ਵਜੋਂ ਬਲਜਿੰਦਰ ਸੇਖਾ ਰੀਅਲ ਇਸਟੇਟ ਤੇ ਫ਼ਾਈਨਾਂਸ ਦੀਆ ਸੇਵਾਵਾਂ ਵੀ ਦਿੰਦੇ ਹਨ। ਇਸ ਖ਼ਬਰ ਦੇ ਮਿਲਦਿਆਂ ਹੀ ਕੈਨੇਡੀਅਨ ਤੇ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਕੈਨੇਡਾ ‘ਚ ਬਲਜਿੰਦਰ ਸੇਖਾ ਕਿੰਗ ਚਾਰਲਸ-3 ਐਵਾਰਡ ਨਾਲ ਸਨਮਾਨਿਤ
