#CANADA

ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਦੀ ਝੀਲ ‘ਚ ਡੁੱਬਣ ਕਾਰਨ ਮੌਤ

ਵੈਨਕੂਵਰ, 10 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਏ ਅਕਾਸ਼ਦੀਪ ਸਿੰਘ (27) ਦੀ ਬੀਤੇ ਦਿਨ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ। ਥੋੜ੍ਹੇ ਦਿਨ ਪਹਿਲਾਂ ਹੀ ਉਸ ਨੂੰ ਪੱਕੇ ਹੋਣ ਦੇ ਪੇਪਰ ਮਿਲੇ ਸਨ ਤੇ ਇਸ ਦੇ ਜਸ਼ਨ ਵਜੋਂ ਉਹ ਦੋਸਤਾਂ ਨਾਲ ਝੀਲ ‘ਤੇ ਗਿਆ ਸੀ। ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਸੀ, ਪਰ ਬਚਾਅ ਦਲ ਅਤੇ ਪੁਲਿਸ ਵੱਲੋਂ ਉਸ ਦੀ ਲਾਸ਼ ਬਰਾਮਦ ਕਰਨ ਤੋਂ ਬਾਅਦ ਪਛਾਣ ਜਨਤਕ ਕੀਤੀ ਗਈ ਹੈ। ਮ੍ਰਿਤਕ ਨੂੰ ਜਾਣਨ ਵਾਲਿਆਂ ਅਨੁਸਾਰ ਉਸ ਦਾ ਜ਼ਿਆਦਾ ਸਾਹਸੀ ਹੋਣਾ ਉਸਦੀ ਮੌਤ ਦਾ ਕਾਰਨ ਬਣਿਆ। ਡੂੰਘੇ ਪਾਣੀ ਵਿਚ ਨਹਾਉਂਦਿਆਂ ਉਸ ਦੇ ਦੋਸਤਾਂ ਨੇ ਉਸ ਨੂੰ ਅੱਗੇ ਜਾਣ ਤੋਂ ਰੋਕਿਆ, ਪਰ ਆਪਣੀ ਆਦਤ ਅਨੁਸਾਰ ਅਕਾਸ਼ਦੀਪ ਇਸ ਨੂੰ ਚੁਣੌਤੀ ਵਜੋਂ ਲੈ ਕੇ ਜਿਵੇਂ ਹੀ ਅੱਗੇ ਵਧਿਆ, ਉਸ ਦੇ ਪੈਰ ਉੱਖੜ ਗਏ ਤੇ ਉਹ ਪਾਣੀ ਦੇ ਵਹਾਅ ਦੇ ਨਾਲ ਵਹਿ ਗਿਆ।

Leave a comment