ਐਬਟਸਫੋਰਡ, 28 ਅਕਤੂਬਰ (ਪੰਜਾਬ ਮੇਲ)– ਕੈਨੇਡਾ ਦੇ ਐਬਟਸਫੋਰਡ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਪ੍ਰਮੁੱਖ ਪੰਜਾਬੀ ਕਾਰੋਬਾਰੀ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਸਾਸੀ (68) ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ (ਰਾਜਗੜ੍ਹ ਪਿੰਡ) ਦਾ ਰਹਿਣ ਵਾਲਾ ਸੀ। ਸੂਤਰਾਂ ਮੁਤਾਬਕ ਇਹ ਘਟਨਾ ਐਬਟਸਫੋਰਡ ਦੇ ਟਾਊਨਲਾਈਨ ਖੇਤਰ ਵਿਚ ਬਲੂ ਰਿਜ ਡਰਾਈਵ ‘ਤੇ ਵਾਪਰੀ ਹੈ, ਜਿਥੇ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਬਾਹਰ ਮਿਹਨਤੀ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਸੀ ਨੂੰ ਗੋਲੀਆਂ ਮਾਰ ਦਿੱਤੀਆਂ।
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦਰਸ਼ਨ ਸਾਸੀ ਮੈਪਲ ਰਿਜ ਵਿਚ ਇੱਕ ਵੱਡਾ ਕੱਪੜਿਆਂ ਦੀ ਰੀਸਾਈਕਲਿੰਗ ਕਾਰੋਬਾਰ ਚਲਾਉਂਦਾ ਸੀ। ਉਹ ‘ਕੇਨਮ ਇੰਟਰਨੈਸ਼ਨਲ’ ਦੇ ਚੇਅਰਮੈਨ ਸਨ, ਜਿਸਨੂੰ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਟੈਕਸਟਾਈਲ ਰੀਸਾਈਕਲਿੰਗ ਕੰਪਨੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਵਿਚ ਭਾਰੀ ਸੁਰੱਖਿਆ ਘੇਰਾਬੰਦੀ ਕਰ ਦਿੱਤੀ ਅਤੇ ਸਾਵਧਾਨੀ ਵਜੋਂ ਨੇੜਲੇ ਸਕੂਲਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ।
ਕੈਨੇਡਾ ‘ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ

