ਐਡਮਿੰਟਨ, 10 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਇੰਦਰਪਾਲ ਸਿੰਘ (41) ਵਜੋਂ ਹੋਈ ਹੈ ਅਤੇ ਉਹ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਜੰਡ ਨਾਲ ਸੰਬੰਧਤ ਸੀ। ਮ੍ਰਿਤਕ ਦੇ ਤਾਏ ਦੇ ਲੜਕੇ ਭਰਪੂਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਸਿੰਘ ਬਾਂਸਲ ਪੁੱਤਰ ਗੁਰਮੇਲ ਸਿੰਘ ਦੋ ਭੈਣਾਂ ਦਾ ਭਰਾ ਸੀ। 2022 ‘ਚ ਉਹ ਕੈਨੇਡਾ ਗਿਆ ਸੀ। ਇੰਦਰਪਾਲ ਐਡਮਿੰਟਨ ਵਿਖੇ ਕਿਸੇ ਕੰਪਨੀ ਦੀ ਟੈਕਸੀ ਚਲਾਉਂਦਾ ਸੀ। ਬੀਤੇ ਦਿਨੀਂ ਇੰਦਰਪਾਲ ਟੈਕਸੀ ‘ਤੇ ਘਰ ਨੂੰ ਆ ਰਿਹਾ ਸੀ, ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲ਼ੀਆਂ ਮਾਰ ਕੇ ਮਾਰ ਦਿੱਤਾ।
ਕੈਨੇਡਾ ‘ਚ ਪੰਜਾਬੀ ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ
