#CANADA

ਕੈਨੇਡਾ ‘ਚ ਦਰਿਆ ‘ਚ ਰੁੜਿਆ ਮਾਨਸਾ ਦਾ ਨੌਜਵਾਨ

ਟੋਰਾਂਟੋ, 18 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਦਰਿਆ ‘ਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸੰਬੰਧਤ ਨੌਜਵਾਨ ਜਤਿਨ ਗਰਗ 11 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਵਾਲੀਬਾਲ ਖੇਡਦਿਆਂ ਦਰਿਆ ਵਿਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਉਹ ਦਰਿਆ ਵਿਚੋਂ ਵਾਲੀਬਾਲ ਚੁੱਕ ਰਿਹਾ ਸੀ। ਹਾਲਾਂਕਿ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਉਸ ਦੀ ਲਗਾਤਾਰ ਭਾਲ ਕੀਤੀ ਗਈ ਅਤੇ ਇੱਕ ਹਫ਼ਤੇ ਬਾਅਦ ਪੁਲਿਸ ਨੂੰ ਨੌਜਵਾਨ ਦੀ ਲਾਸ਼ ਚਾਰ ਕਿਲੋਮੀਟਰ ਦੂਰ ਦਰਿਆ ‘ਚੋਂ ਮਿਲੀ।
ਪੁਲਿਸ ਵੱਲੋਂ ਜਤਿਨ ਦੀ ਮੌਤ ਬਾਰੇ ਪਰਿਵਾਰ ਨੂੰ ਇਤਲਾਹ ਦਿੱਤੀ, ਤਾਂ ਪਰਿਵਾਰ ਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਮਾਪਿਆਂ ਨੇ ਸਰਕਾਰ ਤੋਂ ਜਤਿਨ ਦੀ ਦੇਹ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।