#CANADA

ਕੈਨੇਡਾ ‘ਚ ਡਰੱਗ ਤਸਕਰੀ ਦੇ ਦੋਸ਼ ‘ਚ arrest 3 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਕੀਤਾ ਜਾਵੇਗਾ ਅਮਰੀਕਾ ਹਵਾਲੇ

ਟੋਰਾਂਟੋ, 1 ਫਰਵਰੀ (ਪੰਜਾਬ ਮੇਲ)- ਕੈਨੇਡਾ ਵਿਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮੈਕਸੀਕੋ ਤੇ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿਚ ਮੁਕੱਦਮੇ ਲਈ ਉਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇਗਾ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਵਿਚਕਾਰ ਇਕ ਸਾਂਝੇ ਆਪ੍ਰੇਸ਼ਨ, ਜਿਸਨੂੰ ‘ਆਪ੍ਰੇਸ਼ਨ ਡੈੱਡ ਹੈਂਡ’ ਕਿਹਾ ਗਿਆ, ਵਿਚ 19 ਲੋਕਾਂ ਨੂੰ ਸੰਗਠਿਤ ਅਪਰਾਧ ਰਿੰਗ ਵਿਚ ਕਥਿਤ ਭੂਮਿਕਾਵਾਂ ਲਈ ਦੋ ਯੂ.ਐੱਸ. ਸੰਘੀ ਦੋਸ਼ਾਂ ਵਿਚ ਚਾਰਜ ਕੀਤਾ ਗਿਆ। ਆਰ.ਸੀ.ਐੱਮ.ਪੀ. ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਆਯੁਸ਼ ਸ਼ਰਮਾ (25) ਅਤੇ ਗੁਰਅਮ੍ਰਿਤ ਸੰਧੂ (60), ਦੋਵੇਂ ਬਰੈਂਪਟਨ ਤੋਂ ਅਤੇ ਕੈਲਗਰੀ ਤੋਂ ਸ਼ੁਭਮ ਕੁਮਾਰ (29) ਨੂੰ ਅੰਤਰਰਾਸ਼ਟਰੀ ਗ੍ਰਿਫ਼ਤਾਰੀ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ।
ਸੈਂਟਰਲ ਲਈ ਯੂ.ਐੱਸ. ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ, ”ਨਸ਼ੇ ਦੀ ਤਸਕਰੀ ਇਕ ਵਿਸ਼ਵਵਿਆਪੀ ਸਮੱਸਿਆ ਹੈ। ਕੈਲੀਫੋਰਨੀਆ ਦੇ ਸੈਂਟਰਲ ਜ਼ਿਲ੍ਹਾ ਲਈ ਅਮਰੀਕੀ ਅਟਾਰਨੀ ਮਾਰਟਿਨ ਐਸਟਰਾਡਾ ਨੇ ਕਿਹਾ, ”ਲਾਲਚ ਤੋਂ ਪ੍ਰੇਰਿਤ ਇਹ ਅਪਰਾਧੀ ਜ਼ਿੰਦਗੀਆਂ ਨੂੰ ਤਬਾਹ ਕਰਦੇ ਹਨ, ਪਰਿਵਾਰਾਂ ਨੂੰ ਤਬਾਹ ਕਰਦੇ ਹਨ ਅਤੇ ਸਾਡੇ ਭਾਈਚਾਰੇ ਵਿਚ ਤਬਾਹੀ ਮਚਾਉਂਦੇ ਹਨ।” ਡਿਪਾਰਟਮੈਂਟ ਆਫ਼ ਜਸਟਿਸ ਦੀ ਇਕ ਰਿਲੀਜ਼ ਵਿਚ ਦੱਸਿਆ ਗਿਆ ਕਿ ਸੰਗਠਿਤ ਅਪਰਾਧ ਸਮੂਹ ਨੇ ਕੈਨੇਡੀਅਨ ‘ਹੈਂਡਲਰਾਂ’ ਅਤੇ ‘ਡਿਸਪੈਚਰਾਂ’ ਦੀ ਵਰਤੋਂ ਕੀਤੀ ਸੀ ਜੋ ਥੋੜ੍ਹੇ ਸਮੇਂ ਲਈ ਕੈਨੇਡਾ ਤੋਂ ਲਾਸ ਏਂਜਲਸ ਦੀ ਯਾਤਰਾ ਕਰਦੇ ਸਨ।
ਡਲਰਜ਼ ਨੇ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਵੱਡੀ ਖੇਪ ਭੇਜਣ ਲਈ ਤਾਲਮੇਲ ਕੀਤਾ, ਜੋ ਕਿ ਕੈਨੇਡਾ ਲਈ ਨਿਰਧਾਰਿਤ ਲੰਬੀ ਦੂਰੀ ਦੇ ਸੈਮੀ-ਟਰੱਕਾਂ ‘ਤੇ ਲੋਡ ਕੀਤੇ ਗਏ ਸਨ। ਜਾਂਚ ਦੇ ਨਤੀਜੇ ਵਜੋਂ ਫੈਂਟਾਨਾਇਲ ਦੀ ਥੋਕ ਮਾਤਰਾ ਜ਼ਬਤ ਕੀਤੀ ਗਈ ਸੀ। ਟਰਾਂਸਪੋਰਟੇਸ਼ਨ ਨੂੰ ਦਰਜਨਾਂ ਟਰੱਕਿੰਗ ਕੰਪਨੀਆਂ ਨਾਲ ਕੰਮ ਕਰਨ ਵਾਲੇ ਡਰਾਈਵਰਾਂ ਦੇ ਇਕ ਨੈੱਟਵਰਕ ਦੁਆਰਾ ਤਾਲਮੇਲ ਕੀਤਾ ਗਿਆ ਸੀ ਜਿਨ੍ਹਾਂ ਨੇ ਡੀਟਰੋਇਟ ਵਿੰਡਸਰ ਟੰਨਲ, ਬਫੇਲੋ ਪੀਸ ਬ੍ਰਿਜ ਅਤੇ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਤੱਕ ਕਈ ਬਾਰਡਰ ਕ੍ਰਾਸਿੰਗ ਕੀਤੇ ਸਨ।
ਸਿੱਧੂ, ਜਿਸ ਨੂੰ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ, ‘ਤੇ ਕਥਿਤ ਤੌਰ ‘ਤੇ ਸਪਲਾਇਰ ਵਜੋਂ ਕੈਨੇਡਾ ਨੂੰ ਵੱਡੇ ਪੱਧਰ ‘ਤੇ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਅਤੇ ਬਰਾਮਦ ਕਰਨ ਦਾ ਦੋਸ਼ ਹੈ। ਦੋਸ਼ਾਂ ਅਨੁਸਾਰ ਸਿੱਧੂ ਨੇ ਇਕ ਪ੍ਰਬੰਧਕ, ਸੁਪਰਵਾਈਜ਼ਰ ਅਤੇ ਮੈਨੇਜਰ ਵਜੋਂ ਕੰਮ ਕੀਤਾ ਅਤੇ ਇਸ ਭੂਮਿਕਾ ਵਿਚ ਕਾਫ਼ੀ ਆਮਦਨ ਅਤੇ ਸਰੋਤ ਪ੍ਰਾਪਤ ਕੀਤੇ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਨੂੰ ਘੱਟੋ-ਘੱਟ 20 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਦੋਸ਼ਾਂ ਵਿਚ ਸ਼ਰਮਾ ਅਤੇ ਕੁਮਾਰ ਦੀ ਪਛਾਣ ਸੈਮੀ ਟਰੱਕ ਡਰਾਈਵਰ ਵਜੋਂ ਹੋਈ ਹੈ ਜੋ ਕੈਨੇਡਾ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿਚ ਸ਼ਾਮਲ ਸਨ। ਦੋਵੇਂ ਦੋਸ਼ਾਂ ਵਿਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਦੀ ਗਤੀਵਿਧੀ ਦਾ ਦੋਸ਼ ਲਗਾਇਆ ਗਿਆ ਹੈ ਜਿਸ ਵਿਚ ਲਗਭਗ 845 ਕਿਲੋਗ੍ਰਾਮ ਮੈਥਾਮਫੇਟਾਮਾਈਨ, 951 ਕਿਲੋਗ੍ਰਾਮ ਕੋਕੀਨ, 20 ਕਿਲੋਗ੍ਰਾਮ ਫੈਂਟਾਨਾਇਲ, ਅਤੇ 4 ਕਿਲੋਗ੍ਰਾਮ ਹੈਰੋਇਨ ਸ਼ਾਮਲ ਹੈ। ਜਾਂਚ ਦੌਰਾਨ 900,000 ਡਾਲਰ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਸੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਥੋਕ ਕੀਮਤ 16-28 ਮਿਲੀਅਨ ਡਾਲਰ ਦੇ ਵਿਚਕਾਰ ਸੀ।