#CANADA

ਕੈਨੇਡਾ ‘ਚ ਟਰਾਈ ਦੇ ਬਹਾਨੇ ਕਾਰ ਲੈ ਕੇ ਰਫੂਚੱਕਰ ਹੋਏ ਦੋ ਭਾਰਤੀ ਕਾਬੂ

ਮੁਲਜ਼ਮਾਂ ‘ਤੇ ਕਾਰ ਮਾਲਕ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਵੀ ਹੈ ਦੋਸ਼
ਵੈਨਕੂਵਰ, 18 ਸਤੰਬਰ (ਪੰਜਾਬ ਮੇਲ)-ਓਨਟਾਰੀਓ ਦੀ ਪੀਲ ਪੁਲਿਸ ਨੇ ਕਾਰ ਵਿਕਰੇਤਾ ਕੋਲ ਗਾਹਕ ਬਣ ਕੇ ਆਏ ਅਤੇ ਟਰਾਈ ਲੈਣ ਦੇ ਬਹਾਨੇ ਮਾਲਕ ਨੂੰ ਜ਼ਖ਼ਮੀ ਕਰਕੇ ਰਫੂਚੱਕਰ ਹੋਣ ਵਾਲ ਦੋਵਾਂ ਭਾਰਤੀਆਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਸਿਮਰਜੀਤ ਸਿੰਘ (22) ਤੇ ਪ੍ਰਤੀਕ ਅਹੀਤਾ (20) ਵਜੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਘਟਨਾ ਤਿੰਨ ਮਹੀਨੇ ਪਹਿਲਾਂ ਦੀ ਹੈ, ਜਦੋਂ ਮਾਰਕੀਟ ਪਲੇਸ ਤੋਂ ਕਾਰ ਵਿਕਰੀ ਦਾ ਇਸ਼ਤਿਹਾਰ ਪੜ੍ਹ ਕੇ ਮੁਲਜ਼ਮ ਕਾਰ ਮਾਲਕ ਕੋਲ ਆਏ।
ਮੁਲਜ਼ਮਾਂ ਨੇ ਕਾਰ ਦੀ ਟਰਾਈ ਲੈਣ ਲਈ ਕਿਹਾ ਤਾਂ ਕਾਰ ਮਾਲਕ ਵੀ ਉਨ੍ਹਾਂ ਦੇ ਨਾਲ ਬੈਠ ਗਿਆ। ਥੋੜ੍ਹੀ ਦੂਰ ਜਾ ਕੇ ਮੁਲਜ਼ਮਾਂ ਨੇ ਮਾਲਕ ਦੀ ਗਰਦਨ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਮੁਲਜ਼ਮ ਕਾਰ ਮਾਲਕ ਨੂੰ ਗੰਭੀਰ ਜ਼ਖਮੀ ਕਰਕੇ ਉਥੋਂ ਕਾਰ ਸਣੇ ਰਫੂਚੱਕਰ ਹੋ ਗਏ। ਲੰਮੀ ਜਾਂਚ ਮਗਰੋਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਰ ਸਮੇਤ ਵਿੰਡਸਰ ਤੋਂ ਕਾਬੂ ਕਰ ਲਿਆ। ਅਗਲੇ ਦਿਨਾਂ ਵਿਚ ਦੋਵਾਂ ਨੂੰ ਜਾਨਲੇਵਾ ਹਮਲਾ ਅਤੇ ਕਾਰ ਖੋਹਣ ਦੇ ਦੋਸ਼ਾਂ ਤਹਿਤ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।