-119 ਵਾਹਨ ਚੋਰਾਂ ਦੀ ਸੂਚੀ ‘ਚ 43 ਪੰਜਾਬੀ
-ਡਰੱਗ ਰੈਕੇਟ ਦੇ ਦੋਸ਼ੀਆਂ ‘ਚ 40 ਫੀਸਦੀ ਪੰਜਾਬੀ ਮੂਲ ਦੇ
ਟੋਰਾਂਟੋ, 1 ਮਈ (ਪੰਜਾਬ ਮੇਲ)- ਕੈਨੇਡਾ ‘ਚ ਰਹਿ ਰਹੇ ਪੰਜਾਬੀ ਮੂਲ ਦੇ ਕੁੱਝ ਲੋਕ ਗੱਡੀਆਂ ਦੀ ਚੋਰੀ ਵਿਚ ਵੀ ਪਿੱਛੇ ਨਹੀਂ ਹਨ। ਇਹ ਖੁਲਾਸਾ ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਕੀਤਾ ਹੈ। ਪੁਲਿਸ ਨੇ ਹਾਲ ਹੀ ਵਿਚ ਜੋ ਗੱਡੀ ਚੋਰੀ ਦੇ 119 ਦੋਸ਼ੀਆਂ ਦੀ ਸੂਚੀ ਜਾਰੀ ਕੀਤੀ ਹੈ, ਉਸ ਵਿਚ ਲਗਭਗ 43 ਲੋਕ ਪੰਜਾਬੀ ਮੂਲ ਦੇ ਹਨ ਅਤੇ ਸਾਰੇ 314 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਪੁਲਿਸ ਨੇ ਇਨ੍ਹਾਂ ਅਪਰਾਧੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਵੀ ਦਾਅਵਾ ਕੀਤਾ ਹੈ।
ਪੁਲਿਸ ਦੀ ਜਾਣਕਾਰੀ ਮੁਤਾਬਕ 2019 ਤੋਂ ਬਾਅਦ ਗੱਡੀਆਂ ਦੇ ਚੋਰੀ ਦੇ ਮਾਮਲੇ ਦੁੱਗਣੇ ਹੋ ਗਏ ਹਨ। ਟੋਰਾਂਟੋ ਪੁਲਿਸ ਨੇ ਆਟੋ ਚੋਰੀ ਦੀ ਚੱਲ ਰਹੀ ‘ਪ੍ਰਾਜੈਕਟ ਸਟੈਲੀਅਨ’ ਜਾਂਚ ਦੌਰਾਨ ਅਨੁਮਾਨਿਤ 27 ਮਿਲੀਅਨ ਡਾਲਰ ਭਾਵ 2 ਅਰਬ ਰੁਪਏ ਤੋਂ ਜ਼ਿਆਦਾ ਮੁੱਲ ਦੇ 550 ਤੋਂ ਜ਼ਿਆਦਾ ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਚੋਰੀ ਦੇ ਦੋਸ਼ ਲਗਾਉਣ ਵਾਲਿਆਂ ਵਿਚ ਕਲੇਰਿੰਗਟਨ ਅਤੇ ਅਜਾਕਸ ਦੇ ਲੋਕ ਸ਼ਾਮਲ ਹਨ। ਅਪਰਾਧੀਆਂ ਦਾ ਨੈੱਟਵਰਕ ਇੰਨਾ ਖਤਰਨਾਕ ਹੈ ਕਿ ਇਹ ਲੋਕ ਚੋਰੀ ਕੀਤੇ ਵਾਹਨਾਂ ਨੂੰ ਸ਼ਿਪਮੈਂਟ ਰਾਹੀਂ ਦੂਸਰੇ ਦੇਸ਼ਾਂ ਦੇ ਕਾਰ ਬਾਜ਼ਾਰਾਂ ਵਿਚ ਵੇਚਣ ਲਈ ਲਿਜਾਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਇਹ ਲੋਕ ਛੋਟੇ-ਛੋਟੇ ਗਰੁੱਪਸ ਵਿਚ ਕੰਮ ਕਰਦੇ ਸਨ ਪਰ ਵਿਆਪਕ ਤੌਰ ‘ਤੇ ਵਿਦੇਸ਼ੀ ਕਾਰ ਬਾਜ਼ਾਰਾਂ ਨਾਲ ਜੁੜੇ ਹੋਏ ਸਨ।
ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਪੰਜਾਬੀ ਲੋਕਾਂ ‘ਤੇ ਵਾਹਨ ਚੋਰੀ ਦੇ ਦੋਸ਼ ਲੱਗੇ ਹਨ, ਉਹ ਨਾਮਵਰ ਲੋਕ ਹਨ। ਜ਼ਾਹਿਰ ਹੈ ਕਿ ਪੰਜਾਬ ਦੇ ਜਿਨ੍ਹਾਂ ਇਲਾਕਿਆਂ ਨਾਲ ਇਨ੍ਹਾਂ ਲੋਕਾਂ ਦਾ ਸਬੰਧ ਹੈ, ਉਥੋਂ ਦੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਬਹੁਤ ਹੀ ਸਨਮਾਨ ਹੋ ਸਕਦਾ ਹੈ। ਟੋਰਾਂਟੋ ਪੁਲਿਸ ਵਲੋਂ ਪੇਸ਼ ਕੀਤੀਆਂ ਇਨ੍ਹਾਂ ਲੋਕਾਂ ਦੀਆਂ ਤਸਵੀਰਾਂ ਕੁਝ ਹੋਰ ਹੀ ਹਕੀਕਤ ਬਿਆਨ ਕਰ ਰਹੀਆਂ ਹਨ।
27 ਬਿਲੀਅਨ ਡਾਲਰ ਤੋਂ ਜ਼ਿਆਦਾ ਮੁੱਲ ਦੇ ਬਰਾਮਦ 550 ਤੋਂ ਜ਼ਿਆਦਾ ਵਾਹਨ ਚੋਰੀ ਦੇ ਦੋਸ਼ੀਆਂ ‘ਚ ਸੂਚੀ ‘ਚ ਨਿਰਮਲ ਢਿੱਲੋਂ (47) ਕੈਲੇਡੋਨ, ਸੁਖਵਿੰਦਰ ਗਿੱਲ (40) ਵੁੱਡਬ੍ਰਿਜ, ਜਗਜੀਤ ਭਿੰਡਰ (40) ਬਰੈਂਪਟਨ, ਇਕਬਾਲ ਹੇਅਰ (50) ਟੋਰਾਂਟੋ, ਪ੍ਰਦੀਪ ਗਰੇਵਾਲ (38) ਬਰੈਂਪਟਨ, ਜਿਤੇਨ ਪਟੇਲ (31) ਟੋਰਾਂਟੋ, ਵਰਿੰਦਰ ਕੈਲੇ (32) ਪੱਕਾ ਪਤਾ ਨਹੀਂ, ਗੁਰਵੀਨ ਰਨੌਤੇ (ਔਰਤ) (26) ਬਰੈਂਪਟਨ, ਰਮਨਪ੍ਰੀਤ ਸਿੰਘ (29) ਮਿਸੀਸਾਗਾ, ਸੁਧਾ ਚੌਹਾਨ (45) ਬਰੈਂਪਟਨ, ਗਗਨਦੀਪ ਸਿੰਘ (23) ਪੱਕਾ ਪਤਾ ਨਹੀਂ, ਸੰਦੀਪ ਤਾਖਰ (36) ਬਰੈਂਪਟਨ, ਸਤਵਿੰਦਰ ਗਰੇਵਾਲ (29) ਪੱਕਾ ਪਤਾ ਨਹੀਂ, ਪ੍ਰਿੰਸਦੀਪ ਸਿੰਘ (25) ਬਰੈਂਪਟਨ, ਅੰਮ੍ਰਿਤ ਕੇ. ਐੱਲ.ਈ.ਆਰ. (28) ਕੈਂਬ੍ਰਿਜ, ਅਜੇ ਕੁਮਾਰ (23) ਪੱਕਾ ਪਤਾ ਨਹੀਂ, ਬਰਸ਼ੀਏ ਖੇਮਨਾਥ ਸਿੰਘ (58) ਟੋਰਾਂਟੋ, ਸਟੀਵਨ ਸਿੰਘ (21) ਬਰੈਂਪਟਨ, ਇੰਕਲਾਬ ਸਿੰਘ (26) ਪੱਕਾ ਪਤਾ ਨਹੀਂ, ਜਸਦੀਪ ਜਾਂਡਾ (25) ਮਿਸੀਸਾਗਾ, ਹਰਸ਼ਦੀਪ ਸਿੰਘ (28) ਬਰੈਂਪਟਨ, ਰਵੀ ਸਿੰਘ (27) ਬਰੈਂਪਟਨ, ਨਵਜੋਤ ਸਿੰਘ (27) ਬਰੈਂਪਟਨ, ਦਿਲਜੋਤ ਢਿੱਲੋਂ (24) ਨਿਆਗਰਾ ਫਾਲਸ, ਸੁਨੀਲ ਮਾਸੂਨ (42) ਪੱਕਾ ਪਤਾ ਨਹੀਂ, ਸੁਖਵਿੰਦਰ ਸਿੰਘ (42) ਟੋਰਾਂਟੋ, ਅਲਮਬੀਰ ਸਿੰਘ (23) ਟੋਰਾਂਟੋ, ਜਸਰਾਜ ਬੀ.ਆਰ. (18) ਪੱਕਾ ਪਤਾ ਨਹੀਂ, ਮਹਿਕਸ਼ ਸੋਹਲ (18) ਪੱਕਾ ਪਤਾ ਨਹੀਂ, ਹਰਪ੍ਰੀਤ ਸਿੰਘ (35) ਪੱਕਾ ਪਤਾ ਨਹੀਂ, ਮਨਪ੍ਰੀਤ ਗਿੱਲ (36) ਬਰੈਂਪਟਨ, ਮਨਦੀਪ ਐੱਸ. ਤੂਰ (44) ਮਿਸੀਸਾਗਾ, ਦਿਲਪ੍ਰੀਤ ਸਿੰਘ (23) ਪੱਕਾ ਪਤਾ ਨਹੀਂ, ਤ੍ਰਿਦੇਵ ਵਰਮਾ (33) ਬਰੈਂਪਟਨ, ਜੋਗਾ ਸਿੰਘ (31) ਪੱਕਾ ਪਤਾ ਨਹੀਂ, ਦਿਲਪ੍ਰੀਤ ਸੈਣੀ (32) ਬਰੈਂਪਟਨ, ਪ੍ਰਿੰਸਦੀਪ ਸਿੰਘ (25) ਬਰੈਂਪਟਨ, ਮਨਪ੍ਰੀਤ ਗਿੱਲ (37) ਬਰੈਂਪਟਨ ਅਤੇ ਗੌਰਵਦੀਪ ਸਿੰਘ (22) ਪੱਕਾ ਪਤਾ ਨਹੀਂ, ਸ਼ਾਮਲ ਹਨ।
ਸਭ ਤੋਂ ਵੱਡੇ ਕੌਮਾਂਤਰੀ ਡਰੱਗ ਰੈਕੇਟ ‘ਚ ਵੀ ਸ਼ਾਮਲ ਸਨ 9 ਪੰਜਾਬੀ
ਕੈਨੇਡਾ ਦੇ ਇਤਿਹਾਸ ਵਿਚ ਜੂਨ 2021 ਵਿਚ ਸਭ ਤੋਂ ਵੱਡੇ ਕੌਮਾਂਤਰੀ ਡਰੱਗ ਰੈਕਟ ਦਾ ਜਦੋਂ ਪਰਦਾਫਾਸ਼ ਹੋਇਆ ਸੀ ਤਾਂ ਇਸ ਵਿਚ ਵੀ ਪੰਜਾਬੀ ਮੂਲ ਦੇ ਭਾਰਤੀ ਪਿੱਛੇ ਨਹੀਂ ਸਨ। ਟੋਰਾਂਟੋ ਪੁਲਿਸ ਨੇ 1 ਹਜ਼ਾਰ ਕਿਲੋਗ੍ਰਾਮ ਤੋਂ ਜ਼ਿਆਦਾ ਡਰੱਗ ਅਤੇ ਨਸ਼ੀਲੇ ਪਦਾਰਥਾਂ ਸਮੇਤ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਫੜੀ ਗਈ ਡਰੱਗਸ ਅਤੇ ਨਸ਼ੀਲੇ ਪਦਾਰਥ ਦੀ ਇੰਟਰਨੈਸ਼ਨਲ ਮਾਰਕੀਟ ਵਿਚ ਕੀਮਤ 61 ਮਿਲੀਅਨ ਡਾਲਰ (3.68 ਅਰਬ ਰੁਪਏ) ਸੀ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ 9 ਪੰਜਾਬੀ ਮੂਲ ਦੇ ਸਨ। ਇਸ ਰੈਕੇਟ ਦਾ ਪਰਦਾਫਾਸ ਕੈਨੇਡਾਈ ਪੁਲਿਸ ਨੇ ‘ਪ੍ਰਾਜੈਕਟ ਬ੍ਰਿਸਾ’ ਦੇ ਤਹਿਤ ਕੀਤਾ ਸੀ। ਟੋਰਾਂਟੋ ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀ ਨਸ਼ੇ ਦੀ ਖੇਪ ਨੂੰ ਮਾਡੀਫਾਈ ਟਰੈਕਟਰ ਟਰੇਲਰਾਂ ਰਾਹੀਂ ਮੈਕਸੀਕੋ, ਕੈਲੀਫੋਰਨੀਆ ਅਤੇ ਕੈਨੇਡਾ ਵਿਚਾਲੇ ਲਿਜਾਂਦੇ ਸਨ। 1000 ਕਿਲੋ ਤੋਂ ਜ਼ਿਆਦਾ ਨਸ਼ੀਲੇ ਪਦਾਰਥਾਂ ਵਿਚ 444 ਕਿਲੋਗ੍ਰਾਮ ਕੋਕੀਨ, 182 ਕਿਲੋਗ੍ਰਾਮ ਕ੍ਰਿਸਟਲ ਮੇਧ, 427 ਕਿਲੋਗ੍ਰਾਮ ਚਰਸ, 300 ਆਕਸੀਕੋਡੋਨ ਗੋਲੀਆਂ ਸ਼ਾਮਲ ਸਨ। ਇਸ ਤੋਂ ਇਲਾਵਾ ਪੁਲਿਸ ਨੇ ਕੈਨੇਡਾ ਦੀ ਕਰੰਸੀ ਵਿਚ 966,000 ਡਾਲਰ, 5 ਟਰੈਕਟਰ ਟਰੇਲਰ ਅਤੇ ਇਕ ਬੰਦੂਕ ਸਮੇਤ 21 ਵਾਹਨ ਵੀ ਜ਼ਬਤ ਕੀਤੇ ਸਨ।
2021 ‘ਚ ਡਰੱਗ ਰੈਕੇਟ ਵਿਚ ਫਸੇ 9 ਪੰਜਾਬੀ ਮੂਲ ਦੇ ਲੋਕ ‘ਚ ਕੈਲੇਡੋਨ ਤੋਂ 43 ਸਾਲਾ ਔਰਤ ਹਰਵਿੰਦਰ ਭੁੱਲਰ, ਬਰੈਂਪਟਨ ਤੋਂ 37 ਸਾਲਾ ਗੁਰਬਖਸ਼ ਸਿੰਘ, ਕੈਲੇਡੋਨ ਤੋਂ 25 ਸਾਲਾ ਅਮਰਬੀਰ ਸਿੰਘ ਸਰਕਾਰੀਆ, ਕੈਲੇਡੋਨ ਤੋਂ ਹੀ 46 ਸਾਲਾ ਹਰਬਲਜੀਤ ਸਿੰਘ ਤੂਰ, ਕਿਚਨਰ ਤੋਂ 37 ਸਾਲਾ ਸਰਜੰਤ ਸਿੰਘ ਧਾਲੀਵਾਲ, ਕਿਚਨਰ ਤੋਂ 37 ਸਾਲਾ ਗੁਰਵੀਰ ਧਾਲੀਵਾਲ, ਕਿਚਨਰ ਤੋਂ 26 ਸਾਲਾ ਗੁਰਮਨਪ੍ਰੀਤ ਗਰੇਵਾਲ, ਬਰੈਂਪਟਨ ਤੋਂ ਸੁਖਵੰਤ ਬਰਾੜ ਅਤੇ 33 ਸਾਲਾ ਪਰਮਿੰਦਰ ਗਿੱਲ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਬੀਤੀ ਅਪ੍ਰੈਲ 2021 ‘ਚ ਵੀ ਅਮਰੀਕਨ ਪੁਲਿਸ ਨੇ 20.3 ਲੱਖ ਡਾਲਰ ਦੇ ਇਕ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਭਾਂਡਾ ਭੰਨ੍ਹਿਆ ਸੀ। ਪੁਲਿਸ ਨੇ ਡਰੱਗ ਸਿੰਡੀਕੇਟ ਦੀ ਸਮੱਗਲਿੰਗ ਕਾਰਨ ਓਨਟਾਰੀਓ ਦੇ 25 ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਸਨ। ਡਰੱਗ ਰੈਕੇਟ ਵਿਚ ਬਰੈਂਪਟਨ ਵਿਚ ਰਹਿ ਰਹੇ 20 ਭਾਰਤੀਆਂ ਨੂੰ ਦੋਸ਼ੀ ਮੰਨਦੇ ਹੋਏ ਪੁਲਿਸ ਨੇ ਉਨ੍ਹਾਂ ਦੀ ਸੂਚੀ ਵੀ ਜਾਰੀ ਕੀਤੀ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀ ਸਨ। ਪੁਲਿਸ ਨੇ ਵਿਆਪਕ ਮੁਹਿੰਮ ਦੌਰਾਨ 50 ਤੋਂ ਜ਼ਿਆਦਾ ਸਰਚ ਵਾਰੰਟ ਕੱਢੇ ਸਨ ਅਤੇ 33 ਲੋਕਾਂ ਵਿਰੁੱਧ 130 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਕੀਤੇ ਸਨ।