ਵੈਨਕੂਵਰ, 2 ਅਗਸਤ (ਪੰਜਾਬ ਮੇਲ)- ਓਟਵਾ ਕੌਮਾਂਤਰੀ ਹਵਾਈ ਅੱਡੇ ਨੇੜੇ ਵੀਰਵਾਰ ਦੇਰ ਸ਼ਾਮ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਪਾਇਲਟ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਟੀਮ ਅਨੁਸਾਰ ਜਹਾਜ਼ ‘ਚ ਕੋਈ ਨੁਕਸ ਪੈਣ ਕਾਰਨ ਪਾਇਲਟ ਨੇ ਜਹਾਜ਼ ਪੱਕੀ ਸੜਕ ‘ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨੇੜਲੇ ਜੰਗਲ ਵਿਚ ਰੁੱਖਾਂ ‘ਚ ਫਸ ਗਿਆ। ਜਹਾਜ਼ ਦਾ ਮੂਹਰਲਾ ਹਿੱਸਾ ਰੁੱਖ ਵਿਚ ਟਕਰਾਉਣ ਕਾਰਨ ਪਾਇਲਟ ਦੀ ਮੌਤ ਹੋ ਗਈ।
ਕੈਨੇਡਾ ‘ਚ ਓਟਵਾ ਕੌਮਾਂਤਰੀ ਹਵਾਈ ਅੱਡੇ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ, ਪਾਇਲਟ ਹਲਾਕ
