#AMERICA

ਕੈਨਟਕੀ ‘ਚ ਗੋਲੀਬਾਰੀ ਨਾਲ ਚਾਰ ਮੌਤਾਂ; ਹਮਲਾਵਰ ਵੱਲੋਂ ਖੁਦਕੁਸ਼ੀ

ਵਾਸ਼ਿੰਗਟਨ, 8 ਜੁਲਾਈ (ਪੰਜਾਬ ਮੇਲ)- ਕੈਨਟਕੀ ਸੂਬੇ ਦੀ ਇਕ ਘਰ ‘ਚ ਜਨਮ ਦਿਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ ਹੋਣ ਦੀ ਖਬਰ ਹੈ। ਪੁਲਿਸ ਘਟਨਾ ਸਥਾਨ ‘ਤੇ ਪੁੱਜੀ, ਤਾਂ ਉਥੇ ਚਾਰ ਜਣੇ ਮ੍ਰਿਤਕ ਪਾਏ ਗਏ। ਪੁਲਿਸ ਨੇ ਤਿੰਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ। ਮੌਤਾਂ ਹੋਣ ਦੇ ਹਾਲੇ ਕਾਰਨ ਸਪੱਸ਼ਟ ਨਹੀਂ ਹੋਏ। ਇਸ ਦੌਰਾਨ ਇਕ ਵਿਅਕਤੀ ਵਲੋਂ ਖੁਦਕੁਸ਼ੀ ਕੀਤੀ ਗਈ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਹੀ ਗੋਲੀਆਂ ਚਲਾਈਆਂ ਹਨ।