ਸੈਕਰਾਮੈਂਟੋ, 24 ਜੁਲਾਈ (ਪੰਜਾਬ ਮੇਲ)- ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ 26 ਜੁਲਾਈ ਤੋਂ 20 ਅਗਸਤ ਤੱਕ ਅਮਰੀਕਾ ਦਾ ਦੌਰਾ ਕਰ ਰਹੇ ਹਨ।
ਇਥੇ ਉਹ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ‘ਇਲਾਹੀ ਗਿਆਨ ਦਾ ਸਾਗਰ, ਸ੍ਰੀ ਗੁਰੂ ਗ੍ਰੰਥ ਸਾਹਿਬ’ ਪੁਸਤਕ ਰਿਲੀਜ਼ ਕਰਨਗੇ, ਤਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ, ਮਹਾਨਤਾ ਅਤੇ ਸੱਚ ਦੇ ਉਪਦੇਸ਼ ਨੂੰ ਵਿਸ਼ਵ ਭਰ ਵਿਚ ਪ੍ਰਚਾਰਿਆ ਜਾ ਸਕੇ। ਹੋਰ ਜਾਣਕਾਰੀ ਲਈ ਪੰਜਾਬ ਮੇਲ ਵਿਚ ਸਫਾ ਨੰਬਰ 3 ‘ਤੇ ਲੱਗੇ ਇਸ਼ਤਿਹਾਰ ਨੂੰ ਦੇਖੋ।