ਤਿਰੂਵਨੰਤਪੁਰਮ, 1 ਸਤੰਬਰ (ਪੰਜਾਬ ਮੇਲ)- ਮਲਿਆਲਮ ਅਭਿਨੇਤਰੀ ਅਪਰਨਾ ਨਾਇਰ ਆਪਣੇ ਘਰ ‘ਤੇ ਲਟਕਦੀ ਮਿਲੀ। ਪੁਲਿਸ ਨੇ ਦੱਸਿਆ ਕਿ 33 ਸਾਲਾ ਅਭਿਨੇਤਰੀ, ਜਿਸ ਨੇ ਕਈ ਫਿਲਮਾਂ ਅਤੇ ਸੀਰੀਅਲਾਂ ਵਿਚ ਕੰਮ ਕੀਤਾ ਹੈ, ਬੀਤੀ ਰਾਤ ਇੱਥੇ ਕਰਮਾਨਾ ਨੇੜੇ ਆਪਣੀ ਰਿਹਾਇਸ਼ ‘ਚ ਕਮਰੇ ਵਿਚ ਲਟਕਦੀ ਮਿਲੀ। ਅਪਰਨਾ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਹਿੰਦੀ ਸੀ। ਘਟਨਾ ਵੀਰਵਾਰ ਸ਼ਾਮ ਕਰੀਬ 7.30 ਵਜੇ ਵਾਪਰੀ। ਪੁਲਿਸ ਇਸ ਮਾਮਲੇ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ।