-ਨਹੀਂ ਹੋਵਗਾ ਆਪ-ਕਾਂਗਰਸ ਦਾ ਗਠਜੋੜ
ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- ਦਿੱਲੀ ‘ਚ ਅਗਲੇ ਸਾਲ ਫਰਵਰੀ ‘ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ ਆਪਣੇ ਐਕਸ ਅਕਾਊਂਟ ‘ਤੇ ਪੋਸਟ ਪਾ ਕੇ ਦੱਸਿਆ ਕਿ ਉਹ ਦਿੱਲੀ ‘ਚ ਇਕੱਲਿਆਂ ਹੀ ਚੋਣ ਲੜਨਗੇ।
ਇਸ ਤੋਂ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਕਾਂਗਰਸ ਤੇ ‘ਆਪ’ ਵਿਚਾਲੇ ਗਠਜੋੜ ਲਈ ਸਮਝੌਤਾ ਅੰਤਿਮ ਪੜਾਅ ‘ਤੇ ਹੈ। ਕਾਂਗਰਸ ਨੂੰ 15 ਸੀਟਾਂ ਮਿਲ ਸਕਦੀਆਂ ਹਨ ਤੇ ‘ਇੰਡੀਆ’ ਗਠਜੋੜ ਦੇ ਹੋਰ ਮੈਂਬਰਾਂ ਨੂੰ 1 ਜਾਂ 2 ਸੀਟਾਂ ਮਿਲ ਸਕਦੀਆਂ ਹਨ। ਬਾਕੀ ਸੀਟਾਂ ‘ਤੇ ਆਮ ਆਦਮੀ ਪਾਰਟੀ ਖੁਦ ਚੋਣ ਲੜੇਗੀ ਪਰ ਹੁਣ ‘ਆਪ’ ਨੇ ਤਸਵੀਰ ਸਪੱਸ਼ਟ ਕਰ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ‘ਚ ਇਕੱਲਿਆਂ ਹੀ ਚੋਣਾਂ ਲੜੇਗੀ।
ਜ਼ਿਕਰਯੋਗ ਹੈ ਕਿ ਗਠਜੋੜ ਨੂੰ ਲੈ ਕੇ ਮੰਗਲਵਾਰ ਰਾਤ ਨੂੰ ‘ਇੰਡੀਆ’ ਦੇ ਨੇਤਾਵਾਂ ਵਿਚਾਲੇ ਬੈਠਕ ਹੋਈ ਸੀ। ਇਸ ਤੋਂ ਬਾਅਦ ਹੀ ਬੁੱਧਵਾਰ ਨੂੰ ਕੇਜਰੀਵਾਲ ਨੇ ਇਕੱਲਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ।