ਨਵੀਂ ਦਿੱਲੀ, 29 ਮਾਰਚ (ਪੰਜਾਬ ਮੇਲ)- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਦੀ ਤੁਲਨਾ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨਾਲ ਕੀਤੀ ਹੈ। ਸ੍ਰੀ ਪੁਰੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਸ਼ਾਇਦ ਇਸ ਅਹੁਦੇ ‘ਤੇ ਆਪਣੇ ਪਤੀ ਦੀ ਥਾਂ ਲੈਣ ਦੀ ਤਿਆਰੀ ਕਰ ਰਹੀ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਸੁਨੀਤਾ ਕੇਜਰੀਵਾਲ ਦਾ ਜ਼ਿਕਰ ਕੀਤੇ ਜਾਣ ‘ਤੇ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਪੁਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਤੁਸੀਂ ਜਿਸ ਮੈਡਮ ਦੀ ਗੱਲ ਕਰ ਰਹੇ ਹੋ, ਉਹ ਸ਼ਾਇਦ ਬਿਹਾਰ ‘ਚ ਰਾਬੜੀ ਦੇਵੀ ਵਾਂਗ ਕੁਰਸੀ ‘ਤੇ ਬੈਠਣ ਦੀ ਤਿਆਰੀ ਕਰ ਰਹੀ ਹੈ।’
ਕੇਂਦਰੀ ਮੰਤਰੀ ਨੇ ਸੁਨੀਤਾ ਕੇਜਰੀਵਾਲ ਵੀ ਰਾਬੜੀ ਦੇਵੀ ਨਾਲ ਕੀਤੀ ਤੁਲਨਾ
