#PUNJAB

ਕੁੰਵਰ ਵਿਜੇ ਪ੍ਰਤਾਪ ਵਿਧਾਨ ਸਭਾ ਦੀ ਕਮੇਟੀ ‘ਚੋਂ ਫ਼ਾਰਗ

ਚੰਡੀਗੜ੍ਹ, 12 ਸਤੰਬਰ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਵਿਧਾਨ ਸਭਾ ਦੀ ‘ਅਧੀਨ ਵਿਧਾਨ ਕਮੇਟੀ’ ਦੀ ਮੈਂਬਰੀ ਦੀ ਜ਼ਿੰਮੇਵਾਰੀ ਤੋਂ ਫ਼ਾਰਗ ਕਰ ਦਿੱਤਾ ਹੈ।
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਇਸ ਵੇਲੇ ਪੰਜਾਬ ਵਿਧਾਨ ਸਭਾ ਦੀਆਂ ਦੋ ਕਮੇਟੀਆਂ ਦੇ ਮੈਂਬਰ ਸਨ। ‘ਆਪ’ ਵਿਧਾਇਕ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਖ਼ੁਦ ਹੀ ਪੱਤਰ ਲਿਖ ਕੇ ‘ਅਧੀਨ ਵਿਧਾਨ ਕਮੇਟੀ’ ਦੀ ਜ਼ਿੰਮੇਵਾਰੀ ਤੋਂ ਮੁਕਤੀ ਮੰਗੀ ਸੀ ਜਿਸ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ 5 ਸਤੰਬਰ ਨੂੰ ਸਵੀਕਾਰ ਕਰ ਲਿਆ ਸੀ। ਹੁਣ ਕੁੰਵਰ ਵਿਜੇ ਪ੍ਰਤਾਪ ਕੇਵਲ ਲਾਇਬਰੇਰੀ ਕਮੇਟੀ ਦੇ ਮੈਂਬਰ ਰਹਿਣਗੇ।