#CANADA

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਸਰੀ, 11 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)-ਸਤਿਕਾਰ ਕਮੇਟੀ ਕਨੇਡਾ ਵੱਲੋਂ ਬੀਤੇ ਦਿਨ ਸ਼ੰਭੂ, ਘਨੌਰੀ, ਡੱਬਵਾਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨਕਾਰੀਆਂ ਦੀ ਹਮਾਇਤ ਵਿੱਚ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰੀ ਵਿਖੇ (ਕਿੰਗ ਜੌਰਜ ਸਟਰੀਟ ਤੇ 88 ਐਵੀਨਿਊ ਨੇੜੇ ਬੀਅਰ ਕਰੀਕ ਪਾਰਕ) ਵਿੱਚ ਜੋਸ਼ ਭਰਿਆ ਮੁਜ਼ਾਹਰਾ ਕੀਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਆਗੂ ਕੁਲਦੀਪ ਸਿੰਘ ਸੇਖੋ ਨੇ ਦੱਸਿਆ ਹੈ ਕਿ ਇਸ ਮੌਕੇ ਪਹੁੰਚੀ ਸੰਗਤ ਵੱਲੋਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਨ੍ਹਾਂ ਮੁਜ਼ਾਹਰੇ ਨੂੰ ਆਉਣ ਜਾਣ ਵਾਲੀਆਂ ਗੱਡੀਆਂ, ਟਰੱਕਾਂ ਦੇ ਡਰਾਈਵਰਾਂ ਤੇ ਪੈਦਲ ਜਾਣ ਵਾਲਿਆਂ ਨੇ ਜੈਕਾਰੇ ਛੱਡ ਕੇ, ਹਾਰਨ ਮਾਰ ਕੇ ਅਤੇ ਹੱਥ ਖੜ੍ਹੇ ਕਰਕੇ ਪ੍ਰਬੰਧਕਾਂ ਦੇ ਹੌਸਲੇ ਬੁਲੰਦ ਕੀਤੇ। ਬਹੁਤ ਸਾਰੇ ਲੋਕਾਂ ਨੇ ਇਸ ਮੁਜ਼ਾਹਰੇ ਦੀ ਹਮਾਇਤ ਕਰਨ ਦਾ ਇਕਰਾਰ ਕੀਤਾ। ਇਸ ਮੁਜ਼ਾਹਰੇ ਵਿੱਚ ਭਾਈ ਅਮਰਜੀਤ ਸਿੰਘ ਪ੍ਰਧਾਨ, ਮਾਸਟਰ ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰਜੀਤ ਸਿੰਘ, ਪਰਮਿੰਦਰ ਕੌਰ, ਪ੍ਰਭਸ਼ਰਨ ਕੌਰ, ਜਸਮੇਲ ਕੌਰ, ਬਲਰਾਜ ਕੌਰ, ਦਲਜੀਤ ਕੌਰ, ਮਨਤੇਜ ਸਿੰਘ, ਗੁਰਫਤਿਹ ਸਿੰਘ, ਜੋਧਵੀਰ ਸਿੰਘ, ਰੀਤ ਕੌਰ, ਰਵੀਇੰਦਰ ਸਿੰਘ, ਹਰਕੰਵਲ ਸਿੰਘ, ਕੁੰਵਰਦੀਪ ਸਿੰਘ, ਗੁਰਬਚਨ ਸਿੰਘ, ਤਰਨਜੀਤ ਸਿੰਘ, ਦੀਦਾਰ ਸਿੰਘ, ਜੋਗਿੰਦਰ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਮਨਵੀਰ ਸਿੰਘ, ਸਿਮਰਨਜੀਤ ਕੌਰ ਸ਼ਾਮਿਲ ਹੋਏ।

ਕੁਲਦੀਪ ਸਿੰਘ ਸੇਖੋ ਨੇ ਇਹ ਵੀ ਦੱਸਿਆ ਹੈ ਕਿ ਉਕਤ ਮੁੱਦਿਆਂ ਨੂੰ ਲੈ ਕੇ ਹਰ ਹਫਤੇ ਐਤਵਾਰ ਨੂੰ ਸ਼ਾਮ 5 ਤੋਂ 7 ਵਜੇ ਤੱਕ ਇਸ ਸਥਾਨ ‘ਤੇ ਮੁਜ਼ਾਹਰਾ ਕੀਤਾ ਜਾਇਆ ਕਰੇਗਾ।