#OTHERS

ਕਿਮ ਜੋਂਗ ਉਨ ਵੱਲੋਂ ਫ਼ੌਜ ਨੂੰ ਲੋੜ ਪੈਣ ‘ਤੇ ਅਮਰੀਕਾ ਤੇ ਦੱਖਣੀ ਕੋਰੀਆ ਦਾ ਨਾਮ-ਓ-ਨਿਸ਼ਾਨ ਮਿਟਾਉਣ ਦਾ ਹੁਕਮ

ਸਿਓਲ, 1 ਜਨਵਰੀ (ਪੰਜਾਬ ਮੇਲ)- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਹੈ ਕਿ ਜੇ ਅਮਰੀਕਾ ਅਤੇ ਦੱਖਣੀ ਕੋਰੀਆ ਉਸ ਵਿਰੁੱਧ ਭੜਕਾਹਟ ਪੈਦਾ ਕਰਦੇ ਹਨ, ਤਾਂ ਉਹ ਉਨ੍ਹਾਂ ਦਾ ਨਾਮ-ਓ-ਨਿਸ਼ਾਨ ਮਿਟਾ ਦੇਵੇ। ਉੱਤਰੀ ਕੋਰੀਆ ਇਸ ਸਾਲ ਨਵੰਬਰ ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹਥਿਆਰਾਂ ਦੇ ਪ੍ਰੀਖਣ ਵਿਚ ਹੋਰ ਤੇਜ਼ੀ ਲਿਆ ਸਕਦਾ ਹੈ। ਪਿਛਲੇ ਹਫ਼ਤੇ ਸੱਤਾਧਾਰੀ ਪਾਰਟੀ ਦੀ ਪੰਜ ਦਿਨਾਂ ਮੀਟਿੰਗ ਵਿਚ, ਕਿਮ ਨੇ ਕਿਹਾ ਕਿ ਉਹ ਇਸ ਸਾਲ ਤਿੰਨ ਹੋਰ ਫੌਜੀ ਜਾਸੂਸੀ ਉਪਗ੍ਰਹਿ ਲਾਂਚ ਕਰਨਗੇ, ਹੋਰ ਪਰਮਾਣੂ ਹਥਿਆਰਾਂ ਦਾ ਉਤਪਾਦਨ ਕਰਨਗੇ ਅਤੇ ਹਮਲਾਵਰ ਡਰੋਨ ਵਿਕਸਤ ਕਰਨਗੇ।