#INDIA

ਕਾਂਗਰਸ ਨੇ ਆਪਣੇ ਸੰਵਿਧਾਨ ’ਚ ਕੀਤੀ ਸੋਧ

-ਵਰਕਿੰਗ ਕਮੇਟੀ ’ਚ ਰਾਖਵਾਂਕਰਨ ਦੇ ਨਾਲ-ਨਾਲ ਮੈਂਬਰਾਂ ਦੀ ਗਿਣਤੀ 35 ਕਰਨ ਦਾ ਫ਼ੈਸਲਾ
ਰਾਏਪੁਰ, 25 ਫਰਵਰੀ (ਪੰਜਾਬ ਮੇਲ)- ਕਾਂਗਰਸ ਨੇ ਇਥੇ 85ਵੇਂ ਇਜਲਾਸ ਵਿਚ ਆਪਣੇ ਸੰਵਿਧਾਨ ਵਿਚ ਸੋਧ ਕੀਤੀ ਹੈ। ਇਸ ਤਹਿਤ ਵਰਕਿੰਗ ਕਮੇਟੀ ਦੇ ਸਥਾਈ ਮੈਂਬਰਾਂ ਦੀ ਗਿਣਤੀ 25 ਤੋਂ 35 ਹੋਵੇਗੀ, ਜਿਸ ਵਿਚ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਨਾਲ ਸਬੰਧਤ ਸਾਬਕਾ ਪਾਰਟੀ ਪ੍ਰਧਾਨ ਇਸ ਦੇ ਮੈਂਬਰ ਹੋਣਗੇ। ਇਸ ਦੇ ਨਾਲ ਵਰਕਿੰਗ ਕਮੇਟੀ ਵਿਚ 50 ਫੀਸਦੀ ਸੀਟਾਂ ਐ¤ਸ.ਸੀ./ ਐ¤ਸ.ਟੀ./ ਓ.ਬੀ.ਸੀਜ਼/ ਔਰਤਾਂ/ ਨੌਜਵਾਨਾਂ/ ਘੱਟ ਗਿਣਤੀਆਂ ਲਈ ਰਾਖਵੀਆਂ ਹੋਣਗੀਆਂ।
ਇਸ ਦੌਰਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਾਰੇ ਅਦਾਰਿਆਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਂਦੇ ਹੋਏ ਨਫਰਤ ਦੀ ਅੱਗ ਭੜਕਾ ਰਹੀ ਹੈ। ਉਹ ਇੱਥੇ ਪਾਰਟੀ ਦੇ 85ਵੇਂ ਸੰਮੇਲਨ ਦੌਰਾਨ ਬੋਲ ਰਹੇ ਸਨ। ਸ਼੍ਰੀਮਤੀ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਨਫ਼ਰਤ ਦੀਆਂ ਅੱਗਾਂ ਨੂੰ ਭੜਕਾ ਰਹੀ ਹੈ ਅਤੇ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

Leave a comment