#CANADA

ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਸਰੀ ‘ਚ ਮਿਨਹਾਸ ਪਰਿਵਾਰ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਏ

ਸਰੀ, 13 ਜੁਲਾਈ (ਹਰਦਮ ਮਾਨ/ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਬੀਤੇ ਦਿਨੀਂ ਸਰੀ ਵਿਖੇ ਆਏ ਅਤੇ ਉਨ੍ਹਾਂ ਬੀ.ਸੀ. ਦੀ ਨਾਮਵਰ ਸ਼ਖ਼ਸੀਅਤ ਜਤਿੰਦਰ ਜੇ ਮਿਨਹਾਸ ਦੇ ਭਤੀਜੇ ਅਤੇ ਕੁਲਜੀਤ ਮਿਨਹਾਸ ਦੇ ਬੇਟੇ ਮਨਰਾਜ ਮਿਨਹਾਸ ਦੀ ਪ੍ਰੀ-ਵੈਡਿੰਗ ਪਾਰਟੀ ਵਿਚ ਸ਼ਾਮਲ ਹੋ ਕੇ ਮਿਨਹਾਸ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਜੇ ਮਿਨਹਾਸ ਨਾਲ ਆਪਣੀ ਗੂੜ੍ਹੀ ਮਿੱਤਰਤਾ ਦੀਆਂ ਯਾਦਾਂ ਸਾਝੀਆਂ ਕੀਤੀਆਂ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਰਾਣਾ ਇੰਦਰ ਪ੍ਰਤਾਪ ਸਿੰਘ (ਐੱਮ.ਐੱਲ.ਏ.), ਲਾਡੀ ਸ਼ੇਰੋਵਾਲੀ (ਐੱਮ.ਐੱਲ.ਏ.) ਅਤੇ ਹੋਰ ਮਹਿਮਾਨ ਵੀ ਇਸ ਖੁਸ਼ੀ ਵਿਚ ਸ਼ਾਮਲ ਹੋਏ।