#AMERICA

ਕਲੋਵਿਸ ਨਿਵਾਸੀ ਸ. ਗੁਰਦੇਵ ਸਿੰਘ ਸੁੰਨੜ ਦੇ ਅਕਾਲ ਚਲਾਣੇ ‘ਤੇ ਸਮੂਹ ਸੁੰਨੜ ਪਰਿਵਾਰ ਨੂੰ ਸਦਮਾ

”ਅੰਤਿਮ ਸਸਕਾਰ 15 ਅਪ੍ਰੈਲ ਨੂੰ”
ਫਰਿਜ਼ਨੋ, 13 ਅਪ੍ਰੈਲ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ/ ਪੰਜਾਬ ਮੇਲ)- ਬੀਤੇ ਦਿਨੀਂ ਕਲੋਵਿਸ, ਕੈਲੀਫੋਰਨੀਆ ਨਿਵਾਸੀ ਸ. ਗੁਰਦੇਵ ਸਿੰਘ ਸੁੰਨੜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 5 ਅਪ੍ਰੈਲ, 2026 ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਪੰਜਾਬ ਤੋਂ ਪਿਛੋਕੜ ਨੂਰਮਹਿਲ ਸੀ। ਉਹ ਆਪਣੇ ਪਿੱਛੇ ਹਰੀ-ਭਰੀ ਖੁਸ਼ਹਾਲ ਪਰਿਵਾਰਕ ਫੁੱਲਬਾੜੀ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅਤੇ ਸ਼ਰਧਾਂਲੀਆਂ ਦੀ ਰਸਮ ”ਸਾਂਤ ਭਵਨ ਪੰਜਾਬੀ ਫਿਊਨਰਲ ਹੋਮ” 4800 E. Clayton Avenue, Fowler CA 93625 ਵਿਖੇ 15 ਅਪ੍ਰੈਲ 2026, ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਉਪਰੰਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ”ਗੁਰਦੁਆਰਾ ਨਾਨਕਸਰ ਚੈਰੀ ਐਵਨਿਉ ਫਰਿਜ਼ਨੋ, 3060 S. Cherry Ave, Fresno, CA 93706 ਵਿਖੇ ਹੋਵੇਗੀ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹੋਰ ਜਾਣਕਾਰੀ ਲਈ ਜਸਵੀਰ ਸਿੰਘ ਸੁੰਨੜ ਨਾਲ ਫੋਨ ਨੰਬਰ: (559) 908-6264 ਜਾਂ ਰੋਜ਼ਰ ਸਿੰਘ ਸੁੰਨੜ ਨਾਲ ਫੋਨ ਨੰਬਰ: (559) 681-7340 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।