#PUNJAB

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ : ਸੀਨੀਅਰ ਵਰਗ ਵਿਚ ਨੀਟਾ ਕਲੱਬ ਰਾਮਪੁਰ, ਘਵੱਦੀ ਕਲੱਬ  ਅਤੇ ਜੂਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ, ਸੰਤ ਕ੍ਰਿਪਾਲ ਦਾਸ ਅਕੈਡਮੀ ਹੇਰਾਂ  ਰਹੇ ਜੇਤੂ

ਲੁਧਿਆਣਾ, 15 ਮਈ (ਪੰਜਾਬ ਮੇਲ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ  ਵੱਲੋਂ ਕਰਵਾਏ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਜੇ ਦਿਨ ਸੀਨੀਅਰ ਵਰਗ ਵਿੱਚ ਨੀਟਾ ਕਲੱਬ ਰਾਮਪੁਰ, ਗਿੱਲ ਕਲੱਬ ਘਵੱਦੀ  ਜੂਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਤੇਂਗ, ਅਤੇ ਸੰਤ ਕ੍ਰਿਪਾਲ ਦਾਸ ਅਕੈਡਮੀ ਹੇਰਾਂ ਨੇ ਆਪਨੇ ਜੇਤੂ ਕਦਮ ਅੱਗੇ ਵਧਾਏ।
  ਸੀਨੀਅਰ ਵਰਗ ਵਿਚ ਬਹੁਤ ਹੀ ਸੰਘਰਸ਼ਪੂਰਨ ਮੁਕਾਬਲੇ ਵਿੱਚ ਨੀਟਾ ਕਲੱਬ ਰਾਮਪੁਰ ਨੇ ਜਰਖੜ ਅਕੈਡਮੀ  ਨੂੰ 4-3 ਗੋਲਾ ਨਾਲ ਹਰਾਇਆ। ਜਦ ਕਿ ਦੂਸਰੇ ਮੁਕਾਬਲੇ ਵਿੱਚ ਗਿੱਲ ਕਲੱਬ ਘਵੱਦੀ ਨੇ ਫਰੈਡਜ਼ ਕਲੱਬ ਰੂਮੀ  ਨੂੰ 6-5 ਗੋਲਾ ਨਾਲ ਹਰਾਇਆ। ਜੂਨੀਅਰ ਵਰਗ ਵਿਚ ਏਕ ਨੂਰ ਅਕੈਡਮੀ ਤੇਂਗ ਨੇ ਏ ਬੀ ਸੀ ਅਕੈਡਮੀ ਭਵਾਨੀਗੜ੍ਹ ਨੂੰ ਇੱਕ ਤਰਫ਼ਾ ਮੁਕਾਬਲੇ ਚ 8-0 ਨਾਲ,  ਸੰਤ ਬਾਬਾ ਕਿਰਪਾਲ ਦਾਸ ਅਕੈਡਮੀ ਹੇਰਾਂ ਨੇ ਅਮਰਗੜ੍ਹ ਹਾਕੀ ਸੈਂਟਰ ਨੂੰ  9-0 ਨਾਲ ਹਰਾਇਆ। ਹੇਰਾਂ ਦਾ ਪ੍ਰਗਟ ਸਿੰਘ, ਏਕ ਨੂਰ ਅਕੈਡਮੀ ਦਾ ਇੰਸੰਤ ਸਿੰਘ, ਰਾਮਪੁਰ ਦੇ ਰਾਜਵੀਰ ਸਿੰਘ, ਘਵੱਦੀ ਕਲੱਬ ਦਾ ਰਮੇਸ਼ ਕੁਮਾਰ ਨੇ ਮੈਨ ਆਫ ਦਾ ਮੈਚ ਬਣਨ ਦਾ ਖਿਤਾਬ ਜਿੱਤਿਆ ।
ਅੱਜ ਦੇ ਮੈਚਾਂ ਦੌਰਾਨ  ਬ੍ਰਗੇਡੀਅਰ ਸੁਸ਼ੀਲ ਮਾਨ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਹਰਦੀਪ ਸਿੰਘ ਸੈਣੀ ਰੇਲਵੇ, ਉੱਘੇ ਖੋਜੀ ਪੱਤਰਕਾਰ ਗੁਰਪ੍ਰੀਤ ਸਿੰਘ ਮੰਡਿਆਣੀ  ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ। ਜਗਰੂਪ ਸਿੰਘ ਜਰਖੜ  ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।ਇਸ ਮੌਕੇ ਪ੍ਰੋ ਰਜਿੰਦਰ ਸਿੰਘ ਖਾਲਸਾ ਕਾਲਜ ਲੁਧਿਆਣਾ, ਅਜੀਤ ਸਿੰਘ ਲਾਦੀਆਂ, ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ, ਪਹਿਲਵਾਨ ਹਰਮੇਲ ਸਿੰਘ ਕਾਲਾ , ਸਾਹਿਬਜੀਤ ਸਿੰਘ ਜਰਖੜ , ਸਰਪੰਚ ਦੀਪਿੰਦਰ ਸਿੰਘ ਡਿੰਪੀ ਜਰਖੜ, ਕੋਚ ਹਰਮਿੰਦਰ ਪਾਲ ਸਿੰਘ, ਮਨਜਿੰਦਰ ਸਿੰਘ ਇਯਾਲੀ , ਗੁਰਸਤਿੰਦਰ ਸਿੰਘ ਪਰਗਟ ,ਕੁਲਦੀਪ ਸਿੰਘ ਘਵੱਦੀ, ਬਾਬਾ ਰੁਲਦਾ ਸਿੰਘ,  ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ। ਅਗਲੇ ਗੇੜ ਦੇ ਮੁਕਾਬਲੇ ਹੁਣ 20 ਮਈ ਨੂੰ ਹੋਣਗੇ, ਇਸ ਮੌਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 40ਵੀ ਬਰਸੀ ਸ਼ਰਧਾ ਅਤੇ ਖੇਡ ਭਾਵਨਾ ਦੇ ਸਤਿਕਾਰ ਨਾਲ ਮਨਾਈ ਜਾਵੇਗੀ।

Leave a comment