ਓਨਟਾਰੀਓ, 17 ਦਸੰਬਰ (ਰਾਜ ਗੋਗਨਾ/ਕੁਲਤਰਨ ਪਧਿਆਣਾ/ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ‘ਚ ਬੀਤੇ ਦਿਨੀਂ ਵਾਪਰੇ ਭਿਆਨਕ ਟਰੱਕ ਹਾਦਸੇ ਵਿਚ 2 ਪੰਜਾਬੀਆਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਹ ਭਿਆਨਕ ਹਾਦਸਾ ਕੈਨੇਡਾ ਦੇ ਓਨਟਾਰੀਓ ਦੇ ਹਾਈਵੇ 11 ਦੇ ਲਾਗੇ ਲਾਂਗਲੇਕ ‘ਤੇ ਵਾਪਰਿਆ, ਜਿੱਥੇ 2 ਟਰੱਕ ਆਹਮੋ-ਸਾਹਮਣੇ ਆਪਸ ਵਿਚ ਟਕਰਾਅ ਗਏ।
ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਵਾਸੀ ਪਟਿਆਲਾ, ਜੋ ਕਿ ਮਸ਼ਹੂਰ ਭੰਗੜਾ ਕੋਚ ਵੀ ਰਹੇ ਹਨ ਅਤੇ ਰਾਹੁਲ ਬਜਾਜ ਵਾਸੀ ਮੋਹਾਲੀ ਵਜੋਂ ਹੋਈ ਹੈ। ਇਨ੍ਹਾਂ ਟਰੱਕਾਂ ਦੇ ਦੋ ਹੋਰ ਸਹਿ-ਡਰਾਈਵਰ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ, ਜਿਸ ਵਿਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।