#EUROPE

ਐੱਮ.ਪੀ. ਤਨਮਨਜੀਤ ਢੇਸੀ ਇੰਗਲੈਂਡ ਦੇ ਸ਼ੈਡੋ ਖਜ਼ਾਨਾ ਮੰਤਰੀ ਨਿਯੁਕਤ

ਲੰਡਨ, 13 ਸਤੰਬਰ (ਪੰਜਾਬ ਮੇਲ)- ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸਿੱਖ ਐੱਮ.ਪੀ. ਸ. ਤਨਮਨਜੀਤ ਸਿੰਘ ਢੇਸੀ ਨੂੰ ਨਵਾਂ ਸ਼ੈਡੋ ਖਜ਼ਾਨਾ ਮੰਤਰੀ ਬਣਾਇਆ ਗਿਆ ਹੈ। ਲੇਬਰ ਨੇਤਾ ਕੀਰ ਸਟਾਰਮਰ ਨੇ ਆਪਣੀ ਚੋਟੀ ਦੀ ਟੀਮ ਵਿਚ ਫੇਰਬਦਲ ਕਰਦਿਆਂ ਸ਼ੈਡੋ ਕੈਬਨਿਟ ਦੇ ਫੇਰਬਦਲ ਤੋਂ ਬਾਅਦ ਹੋਰ ਜੂਨੀਅਰ ਅਹੁਦਿਆਂ ਲਈ 12 ਨਵੀਆਂ ਨਿਯੁਕਤੀਆਂ ਕੀਤੀਆਂ ਹਨ।
ਸ. ਤਨਮਨਜੀਤ ਸਿੰਘ ਢੇਸੀ ਹੁਣ ਸ਼ੈਡੋ ਖਜ਼ਾਨਾ ਟੀਮ ਵਿਚ ਸ਼ੈਡੋ ਖਜ਼ਾਨਾ ਸਕੱਤਰ ਵਜੋਂ ਅਬੇਨਾ ਓਪੋਂਗ-ਅਸਾਰੇ ਦੀ ਥਾਂ ਲੈਣਗੇ। ਸ. ਢੇਸੀ ਹਲਕਾ ਸਲੋਹ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਉਹ ਸ਼ੈਡੋ ਰੇਲਵੇ ਮੰਤਰੀ ਵਜੋਂ 3 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕਰਦੇ ਰਹੇ।
ਇੰਗਲੈਂਡ ਦੇ ਸ਼ੈਡੋ ਖਜ਼ਾਨਾ ਸਕੱਤਰ ਦੇ ਤੌਰ ‘ਤੇ ਨਵੀਂ ਭੂਮਿਕਾ ਨਿਭਾਉਣ ਲਈ ਸ. ਤਨਮਨਜੀਤ ਸਿੰਘ ਢੇਸੀ ਪੂਰੀ ਤਿਆਰੀ ਵਿਚ ਹਨ।
ਸ. ਢੇਸੀ ਇੰਗਲੈਂਡ ਵਿਚ ਉੱਚ ਵਿਦਿਆ ਦੇ ਨਾਲ ਇੰਗਲੈਂਡ ‘ਚ ਕਾਮਯਾਬ ਬਿਜਨਸ਼ਮੈਨ ਵੀ ਹਨ ਤੇ ਉਨ੍ਹਾਂ ਦੇ ਪਿਤਾ ਸ. ਜਸਪਾਲ ਸਿੰਘ ਢੇਸੀ ਤੇ ਚਾਚਾ ਸ. ਪਰਮਜੀਤ ਸਿੰਘ ਢੇਸੀ ਰਾਏਪੁਰ ਪੰਜਾਬ ਦੀ ਰਾਜਨੀਤੀ ਵਿਚ ਪੂਰੀ ਸਰਗਰਮ ਭੂਮਿਕਾ ਨਿਭਾਅ ਰਹੇ ਹਨ।

Leave a comment