#PUNJAB

ਐੱਨ.ਆਈ.ਏ. ਵੱਲੋਂ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ!

ਚੰਡੀਗੜ੍ਹ, 23 ਅਕਤੂਬਰ (ਪੰਜਾਬ ਮੇਲ)- ਪੰਜਾਬ ‘ਚ ਗੈਂਗਸਟਰਾਂ ਅਤੇ ਅੱਤਵਾਦੀਆਂ ਵਿਚਾਲੇ ਗਠਜੋੜ ਕਿਵੇਂ ਚੱਲ ਰਿਹਾ ਹੈ, ਇਸ ਸਬੰਧੀ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਹੁਕਮ ਦਿੰਦੇ ਹੋਏ ਜਾਂਚ ਏਜੰਸੀਆਂ ਨੇ ਗੈਂਗਸਟਰਾਂ ਅਤੇ ਸਾਥੀਆਂ ਦੀ ਸੂਚੀ ਮੰਗ ਲਈ ਹੈ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਦੂਜੇ ਰਾਜਾਂ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਗੈਂਗਸਟਰਾਂ ਅਤੇ ਜਿਨ੍ਹਾਂ ਨਾਲ ਉਨ੍ਹਾਂ ਦੇ ਸਬੰਧ ਹਨ, ਦੀ ਸੂਚੀ ਵੀ ਮੰਗੀ ਗਈ ਹੈ।
ਮੁਲਜ਼ਮਾਂ ਦੀ ਜ਼ਮਾਨਤ ਕਿਸਨੂੰ ਮਿਲੀ, ਉਹ ਕਿੰਨੇ ਸਾਲਾਂ ਤੋਂ ਜੇਲ੍ਹ ਵਿਚ ਹਨ, ਕਿਹੜੇ-ਕਿਹੜੇ ਦੋਸ਼ਾਂ ਵਿਚ ਜੇਲ੍ਹ ਕੱਟ ਚੁੱਕੇ ਹਨ, ਜੇਲ੍ਹ ਵਿਚੋਂ ਫਰਾਰ ਹੋਏ ਗੈਂਗਸਟਰਾਂ, ਵਿਦੇਸ਼ ਜਾਣ ਵਾਲੇ ਅਤੇ ਹੋਰ ਗੈਂਗਸਟਰਾਂ ਦੀ ਸੂਚੀ ਮੰਗੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐੱਨ.ਆਈ.ਏ. ਨੇ ਮੋਸਟ ਵਾਂਟੇਡ ਅਤੇ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ, ਜੋ ਪੰਜਾਬ ਵਿਚ ਅਪਰਾਧਾਂ ਨੂੰ ਅੰਜਾਮ ਦੇਣ ਵਿਚ ਸ਼ਾਮਲ ਸਨ। ਇਸ ਵਿਚ 7 ਏ ਸ਼੍ਰੇਣੀ ਦੇ ਗੈਂਗਸਟਰ ਸ਼ਾਮਲ ਸਨ।

Leave a comment