#AMERICA

ਐਲਨ ਮਸਕ ਫਿਰ ਬਣੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ, ਅਰਨੌਲਟ ਨੂੰ ਵੀ ਪਛਾੜਿਆ  

ਸਾਨ ਫਰਾਂਸਿਸਕੋ, 1 ਜੂਨ (ਪੰਜਾਬ ਮੇਲ)- ਟੈਸਲਾ ਇੰਕ ਦੇ ਸੀ.ਈ.ਓ. ਐਲੋਨ ਮਸਕ ਇਕ ਵਾਰ ਫਿਰ ਤੋਂ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਐਲਨ ਮਸਕ ਨੇ ਲਗਜ਼ਰੀ ਬ੍ਰਾਂਡ ਟਾਈਕੂਨ ਬਰਨਾਰਡ ਅਰਨੌਲਟ ਨੂੰ ਵੀ ਪਛਾੜ ਦਿੱਤਾ ਹੈ। ਬਰਨਾਰਡ ਅਰਨੌਲਟ ਦੀ ਕੰਪਨੀ ਐੱਲ. ਵੀ. ਐੱਮ. ਐੱਚ. ਦੇ ਸ਼ੇਅਰਾਂ ‘ਚ ਬੁੱਧਵਾਰ ਨੂੰ 2.6 ਫੀਸਦੀ ਦੀ ਗਿਰਾਵਟ ਆਈ, ਜਿਸ ਕਾਰਨ ਅਰਨੌਲਟ ਨੂੰ ਨੁਕਸਾਨ ਝੱਲਣਾ ਪਿਆ। ਨਾਲ ਹੀ ਇਸ ਲਿਸਟ ਵਿਚ ਮੁਕੇਸ਼ ਅੰਬਾਨੀ 13ਵੇਂ ਨੰਬਰ ‘ਤੇ ਖਿਸਕ ਗਏ ਹਨ।
ਬਲੂਮਬਰਗ ਅਰਬਪਤੀ ਸੂਚਕਾਂਕ ਦੇ ਸਿਖਰਲੇ 10 ਵਿਚ ਇਕ ਵੀ ਭਾਰਤੀ ਨਹੀਂ ਹੈ। ਇਸ ਸੂਚੀ ‘ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 84.7 ਅਰਬ ਡਾਲਰ (6.99 ਲੱਖ ਕਰੋੜ ਰੁਪਏ) ਦੀ ਸੰਪਤੀ ਨਾਲ 13ਵੇਂ ਨੰਬਰ ‘ਤੇ ਹਨ। ਦੂਜੇ ਪਾਸੇ ਗੌਤਮ ਅਡਾਨੀ 61.3 ਅਰਬ ਡਾਲਰ (ਕਰੀਬ 5.05 ਲੱਖ ਕਰੋੜ ਰੁਪਏ) ਦੀ ਸੰਪਤੀ ਨਾਲ 19ਵੇਂ ਨੰਬਰ ‘ਤੇ ਹੈ।
ਬਲੂਮਬਰਗ ਬਿਲੀਅਨੇਅਰ ਇੰਡੈਕਸ ‘ਚ ਸਭ ਤੋਂ ਅਮੀਰ ਵਿਅਕਤੀ ਬਣਨ ਲਈ ਇਸ ਸਾਲ ਐਲਨ ਮਸਕ ਅਤੇ ਬਰਨਾਰਡ ਅਰਨੌਲਟ ਵਿਚਕਾਰ ਸਖ਼ਤ ਟੱਕਰ ਸੀ ਅਤੇ ਦੋਵਾਂ ਦੀ ਦੌਲਤ ਵਿਚ ਬਹੁਤਾ ਅੰਤਰ ਨਹੀਂ ਹੈ। ਪਿਛਲੇ ਸਾਲ ਦਸੰਬਰ ਵਿਚ ਜਦੋਂ ਤਕਨੀਕੀ ਉਦਯੋਗ ਮੁਸ਼ਕਲਾਂ ਵਿਚੋਂ ਲੰਘ ਰਿਹਾ ਸੀ, ਮਸਕ ਦੀ ਦੌਲਤ ‘ਚ ਗਿਰਾਵਟ ਆਈ, ਜਿਸ ਦਾ ਫਾਇਦਾ ਅਰਨੌਲਟ ਦੀ ਕੰਪਨੀ ਐੱਲ.ਵੀ. ਐੱਮ.ਐੱਚ. ਨੂੰ ਮਿਲਿਆ ਪਰ ਮਸਕ ਇਸ ਵਾਰ ਸਭ ਤੋਂ ਅਮੀਰ ਵਿਅਕਤੀ ਬਣ ਗਏ।
ਮਸਕ ਨੇ ਇਸ ਸਾਲ ਆਪਣੀ ਜਾਇਦਾਦ ‘ਚ ਕਰੀਬ 53 ਅਰਬ ਡਾਲਰ ਦਾ ਵਾਧਾ ਕੀਤਾ ਹੈ। ਟੈਸਲਾ ਕੋਲ ਮਸਕ ਦੀ ਦੌਲਤ ਦਾ ਸਭ ਤੋਂ ਵੱਡਾ ਹਿੱਸਾ ਹੈ, ਜੋ ਕਿ 71 ਪ੍ਰਤੀਸ਼ਤ ਹੈ। ਮਸਕ ਦੀ ਮੌਜੂਦਾ ਜਾਇਦਾਦ 192 ਬਿਲੀਅਨ ਡਾਲਰ ਹੈ, ਜਦੋਂਕਿ ਅਰਨੌਲਟ ਦੀ ਕੁੱਲ ਜਾਇਦਾਦ M186 ਬਿਲੀਅਨ ਹੈ। 5 ਨਵੰਬਰ 2021 ਨੂੰ ਮਸਕ ਦੀ ਕੁੱਲ ਜਾਇਦਾਦ ਲਗਭਗ 27.95 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਉਦੋਂ ਟੈਸਲਾ ਦੇ ਇਕ ਸ਼ੇਅਰ ਦੀ ਕੀਮਤ 400 ਡਾਲਰ ਤੋਂ ਵੱਧ ਸੀ।

Leave a comment