ਸੈਕਰਾਮੈਂਟੋ, 30 ਜੁਲਾਈ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ 17ਵੀਂ ਸਾਲਾਨਾ ਤੀਆਂ ਦਾ ਮੇਲਾ ਇਸ ਵਾਰ 9 ਅਗਸਤ, ਦਿਨ ਸ਼ਨੀਵਾਰ ਨੂੰ ਐਲਕ ਗਰੋਵ ਪਾਰਕ, ਐਲਕ ਗਰੋਵ ਵਿਖੇ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਤੀਆਂ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਵੱਲੋਂ ਗਿੱਧੇ, ਸੁਹਾਗ, ਸਿੱਠਣੀਆਂ, ਬੋਲੀਆਂ ਆਦਿ ਦੀ ਪ੍ਰੈਕਟਿਸ ਕੀਤੀ ਜਾ ਰਹੀ ਹੈ। ਸਾਉਣ ਮਹੀਨੇ ‘ਚ ਲੱਗਣ ਵਾਲੀਆਂ ਇਨ੍ਹਾਂ ਤੀਆਂ ਦੀਆਂ ਪ੍ਰਬੰਧਕਾਂ ਵੱਲੋਂ ਐਲਕ ਗਰੋਵ ਪਾਰਕ ਵਿਖੇ ਮਾਲ-ਪੂੜੇ ਤੇ ਖੀਰ ਵਰਤਾਇਆ ਗਿਆ ਅਤੇ ਇਸ ਮਹੀਨੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੀਆਂ ਦੇ ਮੇਲੇ ਵਿਚ ਦੂਰੋਂ-ਨੇੜਿਓਂ ਚੱਲ ਕੇ ਹਜ਼ਾਰਾਂ ਦੀ ਗਿਣਤੀ ‘ਚ ਹਰ ਉਮਰ ਦੀਆਂ ਔਰਤਾਂ ਵਿਸ਼ੇਸ਼ ਤੌਰ ‘ਤੇ ਪਹੁੰਚਦੀਆਂ ਹਨ ਅਤੇ ਆਪਣੇ ਸੱਭਿਆਚਾਰ ਨਾਲ ਜੁੜ ਕੇ ਖੁਸ਼ੀਆਂ ਮਨਾਉਂਦੀਆਂ ਹਨ।
ਸਾਉਣ ਮਹੀਨੇ ਐਲਕ ਗਰੋਵ ਪਾਰਕ ਦੇ ਖੁੱਲ੍ਹੇ ਮੈਦਾਨ ‘ਚ ਦਰੱਖਤਾਂ ਦੀ ਛਾਂ ਹੇਠ ਮਨਾਏ ਜਾਣ ਵਾਲੇ ਇਸ ਤਿਉਹਾਰ ਵਿਚ ਔਰਤਾਂ ਵੱਲੋਂ ਗਿੱਧੇ, ਸਿੱਠਣੀਆਂ, ਸੁਹਾਗ, ਗੀਤ-ਸੰਗੀਤ, ਬੋਲੀਆਂ, ਡੀ.ਜੇ. ਆਦਿ ਰਾਹੀਂ ਮਨੋਰੰਜਨ ਕੀਤਾ ਜਾਂਦਾ ਹੈ। ਇਹ ਤੀਆਂ ਦਾ ਮੇਲਾ ਸਿਰਫ ਔਰਤਾਂ ਲਈ ਹੁੰਦਾ ਹੈ। ਮੇਲੇ ਦੀ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ।
ਹੋਰ ਜਾਣਕਾਰੀ ਲਈ 916-240-6969, 916-753-5933 ਜਾਂ 916-897-4414 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਲਕ ਗਰੋਵ ਵਿਖੇ 17ਵੀਂ ਸਾਲਾਨਾ ਤੀਆਂ ਦਾ ਮੇਲਾ 9 ਅਗਸਤ ਨੂੰ; ਤਿਆਰੀਆਂ ਜ਼ੋਰਾਂ ‘ਤੇ
