ਸੈਕਰਾਮੈਂਟੋ, 7 ਅਗਸਤ (ਪੰਜਾਬ ਮੇਲ)-ਇੰਟਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 16ਵਾਂ ਸਾਲਾਨਾ ‘ਤੀਆਂ ਦਾ ਮੇਲਾ’ ਇਸ ਵਾਰ 11 ਅਗਸਤ, ਦਿਨ ਐਤਵਾਰ ਨੂੰ ਐਲਕ ਗਰੋਵ ਪਾਰਕ ਵਿਖੇ ਦੁਪਹਿਰ 2 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਕਰਵਾਈਆਂ ਜਾਂਦੀਆਂ ਇਨ੍ਹਾਂ ਤੀਆਂ ਵਿਚ ਗਿੱਧੇ, ਭੰਗੜੇ, ਗੀਤ-ਸੰਗੀਤ, ਡੀ.ਜੇ., ਸੁਹਾਗ, ਸਿੱਠਣੀਆਂ, ਬੋਲੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਕੱਪੜੇ, ਗਹਿਣੇ, ਦੇਸੀ ਜੁੱਤੀਆਂ, ਮਹਿੰਦੀ, ਖਾਣ-ਪੀਣ ਤੋਂ ਇਲਾਵਾ ਹੋਰ ਵੀ ਸੱਭਿਆਚਾਰਕ ਆਈਟਮਾਂ ਦੇ ਸਟਾਲ ਲੱਗਣਗੇ। ਸਿਰਫ ਔਰਤਾਂ ਲਈ ਹੋਣ ਵਾਲੀਆਂ ਇਨ੍ਹਾਂ ਤੀਆਂ ਲਈ ਸੁਰੱਖਿਆ ਦੇ ਖਾਸ ਪ੍ਰਬੰਧ ਹੋਣਗੇ। ਹੋਰ ਜਾਣਕਾਰੀ ਲਈ ਸਫਾ ਨੰਬਰ 2 ‘ਤੇ ਲੱਗੇ ਇਸ਼ਤਿਹਾਰ ਨੂੰ ਦੇਖੋ।