ਦੋ ਸਾਲ ਬਾਅਦ ਭਰਿਆ ਜਾਵੇਗਾ ਅਹੁਦਾ
ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਕਰੀਬੀ ਐਰਿਕ ਗਾਰਸੇਟੀ ਭਾਰਤ ਵਿਚ ਅਮਰੀਕੀ ਰਾਜਦੂਤ ਹੋਣਗੇ। ਸੈਨੇਟ ਨੇ ਉਨ੍ਹਾਂ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ‘ਚ ਕਰੀਬ ਦੋ ਸਾਲਾਂ ਤੋਂ ਇਹ ਅਹੁਦਾ ਖਾਲੀ ਹੈ। ਸੈਨੇਟ ਨੇ 42 ਦੇ ਮੁਕਾਬਲੇ 52 ਵੋਟਾਂ ਨਾਲ ਨਾਮਜ਼ਦਗੀ ਦੀ ਪੁਸ਼ਟੀ ਕੀਤੀ। ਤਿੰਨ ਡੈਮੋਕਰੇਟਿਕ ਮੈਂਬਰਾਂ ਨੇ ਗਾਰਸੇਟੀ ਦਾ ਸਮਰਥਨ ਨਹੀਂ ਕੀਤਾ, ਹਾਲਾਂਕਿ ਰਿਪਬਲਿਕਨ ਪਾਰਟੀ ਦੇ ਸੱਤ ਮੈਂਬਰਾਂ ਨੇ ਸਮਰਥਨ ਕੀਤਾ, ਜਿਸ ਨਾਲ ਨਾਮਜ਼ਦਗੀ ਦੀ ਪੁਸ਼ਟੀ ਸੰਭਵ ਹੋਈ।
ਐਰਿਕ ਗਾਰਸੇਟੀ ਭਾਰਤ ‘ਚ ਹੋਣਗੇ ਅਮਰੀਕੀ ਰਾਜਦੂਤ
