#AMERICA

ਐਡੀਸਨ  ਨਿਊਜਰਸੀ ‘ਚ ਪਟੇਲ ਬ੍ਰਦਰਜ਼ ਸਟੋਰ ਚਲਾ ਰਹੇ ਗੁਜਰਾਤੀ ਨੌਜਵਾਨ ‘ਤੇ ਹਮਲਾ, ਕਾਰ ਲੁੱਟਣ ਦੀ ਕੋਸ਼ਿਸ਼

ਨਿਊਜਰਸੀ ,21 ਮਾਰਚ (ਰਾਜ ਗੋਗਨਾ/(ਪੰਜਾਬ ਮੇਲ)-  ਅਮਰੀਕਾ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਲੁਟੇਰਿਆਂ  ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਨਿਊਜਰਸੀ ਵਿੱਚ ਹੀ  ਪਟੇਲ ਬ੍ਰਦਰਜ਼ ਸਟੋਰ ਦੇ ਬਾਹਰ ਪਾਰਕਿੰਗ ਵਿੱਚ ਇੱਕ ਗੁਜਰਾਤੀ ਨੌਜਵਾਨ ਦੀ SUV ਕਾਰ ਨੂੰ ਕਾਰਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਪਟੇਲ ਬ੍ਰਦਰਜ ਸਟੋਰ ਦੇ ਮਾਲਕ ਕੌਸ਼ਿਕ ਪਟੇਲ ਦਾ ਪੁੱਤਰ ਸੀ। ਇਸ ਘਟਨਾ ਵਿੱਚ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਟੇਲ ਬ੍ਰਦਰਜ਼ ਨਾਂ ਦਾ ਸਟੋਰ ਚਲਾਉਣ ਵਾਲੇ ਕੌਸ਼ਿਕ ਪਟੇਲ ਦੇ ਇਸ ਪੁੱਤਰ ‘ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ  ਹਮਲਾ ਕੀਤਾ।ਅਤੇ ਇਸ ਨੌਜਵਾਨ ਨੇ ਦ੍ਰਿੜਤਾ ਦੇ ਨਾਲ ਉਸ ਦਾ ਸਾਹਮਣਾ ਕੀਤਾ ਅਤੇ ਤਿੰਨ ਹਮਲਾਵਰਾਂ ਨੂੰ ਭਜਾ ਦਿੱਤਾ।ਅਮਰੀਕਾ ਵਿੱਚ ਪੁਲਿਸ ਅਤੇ ਕਾਨੂੰਨ ਵਿਵਸਥਾ ਮਜ਼ਬੂਤ ​​ਹੈ ਪਰ ਲੁਟੇਰੇ ਕਿਸੇ ਤੋਂ ਨਹੀਂ ਡਰਦੇ। ਐਡੀਸਨ, ਟਾਊਨ ਨਿਊ ਜਰਸੀ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਇੱਕ  ਨੋਜਵਾਨ  ਗੁਜਰਾਤੀ ਸਟੋਰ ਮਾਲਕ ਦੀ ਲਗਜ਼ਰੀ SUV ਨੂੰ ਕਾਰਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਉਹ  ਇੱਥੇ ਪਟੇਲ ਬ੍ਰਦਰਜ਼ ਨਾਮੀਂ ਭਾਰਤੀ ਗਰੌਸਰੀ ਦਾ ਸਟੋਰ ਚਲਾ ਰਹੇ ਹਨ।ਅਤੇ ਉਸ ਦੀ ਕਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਨੌਜਵਾਨਾਂ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਤਿੰਨਾਂ ਹਮਲਾਵਰਾਂ ਨੂੰ ਭਜਾ ਦਿੱਤਾ।ਇਹ ਘਟਨਾ ਨਿਊਜਰਸੀ ਸੂਬੇ ਵਿੱਚ ਪਟੇਲ ਬ੍ਰਦਰਜ਼ ਦੇ ਗਰੌਸਰੀ  ਸਟੋਰ ਦੀ ਪਾਰਕਿੰਗ ਵਿੱਚ ਵਾਪਰੀ ਜਿੱਥੇ ਤਿੰਨ ਵਿਅਕਤੀਆਂ ਨੇ ਇੱਕ ਐਸਯੂਵੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਨਿਗਰਾਨੀ ਵੀਡੀਓ ਵਿੱਚ ਤਿੰਨ ਨਕਾਬਪੋਸ਼ ਵਿਅਕਤੀ ਡਰਾਈਵਰ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਲੁੱਟ ਦੀ ਕੋਸ਼ਿਸ਼ ਪਟੇਲ ਬ੍ਰਦਰਜ਼ ਸਟੋਰ ਦੇ ਕੋਲ ਕਾਰ ਖੜ੍ਹੀ ਕਰਨ ਤੋਂ ਠੀਕ ਪਹਿਲਾਂ ਹੋਈ। ਸ਼ੱਕੀ ਵਿਅਕਤੀਆਂ ਨੇ ਕਾਰ ਚਾਲਕ ਨੂੰ ਘਸੀਟ ਕੇ ਹੇਠਾਂ ਸੁੱਟ ਦਿੱਤਾ ਪਰ ਨੌਜਵਾਨ ਨੇ ਜਵਾਬੀ ਕਾਰਵਾਈ ਕੀਤੀ ਜਿਸ ਕਾਰਨ ਲੁਟੇਰੇ ਉੱਥੋਂ  ਫ਼ਰਾਰ ਹੋ ਗਏ। ਨੌਜਵਾਨ ਤੁਰੰਤ ਸਟੋਰ ਵੱਲ ਭੱਜਿਆ ਅਤੇ ਪੁਲਿਸ ਨੂੰ ਬੁਲਾਇਆ। ਸਟੋਰ ਦੇ ਮਾਲਕ ਨੇ ਕੱਲ੍ਹ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਪਟੇਲ ਬ੍ਰਦਰਜ਼ ਸਟੋਰ ਦੇ ਮਾਲਕ ਕੌਸ਼ਿਕ ਪਟੇਲ ਨੇ ਕਿਹਾ, “ਮੈਂ ਵੀਡੀਓ ਦੇਖ ਕੇ ਡਰ ਗਿਆ। ਫਿਰ ਮੈਂ ਪੁਲਿਸ ਨੂੰ ਫ਼ੋਨ ਕੀਤਾ ਮੇਰੇ ਬੇਟੇ ਨੇ ਕਿਹਾ ਕਿ ਮੈ ਸੁਰੱਖਿਅਤ ਹੈ। ਸਭ ਕੁਝ ਠੀਕ ਹਾਂ। ਜਾਣਕਾਰੀ ਅਨੁਸਾਰ ਕੌਸ਼ਿਕ ਪਟੇਲ ਦੇ ਬੇਟੇ ਨੇ ਕਾਰ ਦੀਆਂ ਚਾਬੀਆਂ ਆਪਣੀ ਜੇਬ ਵਿੱਚ ਰੱਖ ਲਈਆਂ ਤਾਂ ਜੋ ਲੁਟੇਰੇ ਉਸ ਦੀ  ਐਸਯੂਵੀ ਲੈ ਕੇ ਭੱਜ ਨਾ ਸਕਣ। ਕੌਸ਼ਿਕ ਪਟੇਲ ਦਾ ਬੇਟਾ ਠੀਕ ਚੱਲ ਰਿਹਾ ਹੈ ਅਤੇ ਹੁਣ ਕੋਈ ਸਮੱਸਿਆ ਨਹੀਂ ਹੈ। ਪਰ ਉਹ ਅੰਦਰੋਂ ਹਿੱਲ ਗਿਆ ਕਿਉਂਕਿ ਉਸਦੀ ਕਾਰ ਲੁੱਟਣ ਦੀ ਇੱਕ ਹੋਰ ਕੋਸ਼ਿਸ਼ ਹੋਈ ਹੈ। ਇਸ ਤੋਂ ਪਹਿਲਾਂ ਉਹ ਮਰਸਡੀਜ਼ ਜੀ-ਕਲਾਸ ਐਸਯੂਵੀ ਵੀ ਲੈ ਕੇ ਜਾ ਰਿਹਾ ਸੀ ਜਦੋਂ ਲੁਟੇਰਿਆਂ ਨੇ ਉਸ ਤੇ ਹਮਲਾ ਕੀਤਾ ਸੀ। ਨਿਊਜਰਸੀ  ਐਡੀਸਨ ਦੇ ਮੇਅਰ ਨੇ ਕਿਹਾ ਕਿ ਸ਼ੱਕੀ ਲੁਟੇਰੇ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਭਾਰਤੀ ਮੂਲ ਦੇ ਮੇਅਰ ਸੈਮ ਜੋਸ਼ੀ ਨੇ ਕਿਹਾ ਕਿ ਅਸੀਂ ਪੁਲਿਸ ਫੋਰਸ ਦੀ ਮੌਜੂਦਗੀ ਤਿੰਨ ਗੁਣਾ ਕਰ ਦਿੱਤੀ ਹੈ। ਅਸੀਂ 80 ਨੰਬਰ ਪਲੇਟ ਰੀਡਿੰਗ ਮਸ਼ੀਨਾਂ ਲਗਾਈਆਂ ਹਨ। ਜਿਸ ਇਲਾਕੇ ਵਿੱਚ ਕਾਰ ਖੋਹਣ ਦੀਆਂ ਘਟਨਾਵਾਂ ਵਾਪਰੀਆਂ ਹਨ, ਉੱਥੇ ਪੁਲੀਸ ਚੌਕੀ ਵੀ ਬਣਾਈ ਜਾਵੇਗੀ। ਇਸ ਇਲਾਕੇ ‘ਚ ਚੋਰੀ ਅਤੇ ਲੁੱਟ-ਖੋਹ ਵਰਗੀਆਂ ਘਟਨਾਵਾਂ ਇੰਨੀਆਂ ਵੱਧ ਗਈਆਂ ਹਨ ਕਿ ਲੋਕ ਪੁਲਸ ਦੀ ਵਿਵਸਥਾ ‘ਤੇ ਸਵਾਲ ਉਠਾ ਰਹੇ ਹਨ। ਐਡੀਸਨ ਦੇ ਮੇਅਰ ਜੋਸ਼ੀ ਨੇ ਕਿਹਾ, “ਮੈਂ ਹਾਲ ਹੀ ਵਿੱਚ ਅਟਾਰਨੀ ਜਨਰਲ ਨੂੰ ਮਿਲਿਆ ਸੀ। ਬਾਲ ਅਪਰਾਧੀ ਜਾਂ ਅਪਰਾਧੀਆਂ ਨੂੰ ਤੁਰੰਤ ਜ਼ਮਾਨਤ ਮਿਲ ਜਾਂਦੀ ਹੈ। ਇਸ ਲਈ ਉਹ ਅਪਰਾਧ ਕਰਦੇ ਫੜੇ ਜਾਣ ਤੋਂ ਬਾਅਦ ਦੋ-ਤਿੰਨ ਦਿਨਾਂ ਵਿੱਚ ਸੜਕਾਂ ‘ਤੇ ਆ ਜਾਂਦੇ ਹਨ। ਇਹ ਬੰਦ ਹੋਣਾ ਚਾਹੀਦਾ ਹੈ। ਅਮਰੀਕਾ ਵਿੱਚ 13-14 ਸਾਲ ਦੇ ਨੌਜਵਾਨਾਂ ਵੱਲੋਂ ਹਾਈ-ਟੈਕ ਕਾਰ ਚੋਰੀ ਕਰਨ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਹਰ ਅਜਿਹੀ ਕਾਰ ਵੇਚ ਕੇ, ਉਹ ਹਜ਼ਾਰਾਂ ਡਾਲਰ ਕਮਾਉਂਦੇ ਹਨ। ਭਾਵੇਂ ਪੁਲੀਸ ਨੇ ਚੌਕਸੀ ਵਧਾ ਦਿੱਤੀ ਹੈ ਪਰ ਅਪਰਾਧ ਰੋਕਣ ਵਿੱਚ ਕੋਈ ਸਫ਼ਲਤਾ ਨਹੀਂ ਮਿਲੀ ਹੈ।