ਅੰਬਾਲਾ, 28 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਐਡਮੰਟਨ ‘ਚ ਗੋਲੀ ਮਾਰ ਕੇ ਕਤਲ ਕੀਤੇ ਅੰਬਾਲਾ ਦੇ ਮਟੇੜੀ ਜੱਟਾਂ ਦੇ ਹਰਸ਼ਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੀ ਦੇਹ ਦਾ ਅੱਜ ਸਵੇਰੇ ਉਸ ਦੇ ਪਿੰਡ ‘ਚ ਸਸਕਾਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ ਨੇ ਦੱਸਿਆ ਕਿ ਹਰਸ਼ਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮਾਪਿਆਂ ਨੇ ਡੇਢ ਸਾਲ ਪਹਿਲਾਂ ਜ਼ਮੀਨ ਵੇਚ ਕੇ ਉਸ ਨੂੰ ਕੈਨੇਡਾ ਪੜ੍ਹਨ ਭੇਜਿਆ ਸੀ। ਉੱਥੇ ਹਰਸ਼ਦੀਪ ਸੁਰੱਖਿਆ ਮੁਲਾਜ਼ਮ ਵਜੋਂ ਡਿਊਟੀ ਕਰਦਾ ਸੀ। ਡਿਊਟੀ ਦੇ ਦੂਜੇ ਹੀ ਦਿਨ ਹਥਿਆਰਬੰਦਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਐਡਮਿੰਟਨ, ਕੈਨੇਡਾ ‘ਚ ਕਤਲ ਕੀਤੇ ਹਰਸ਼ਦੀਪ ਦਾ ਜੱਦੀ ਪਿੰਡ ਹੋਇਆ ਸਸਕਾਰ
