#INDIA

ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਲਈ ਪਾਕਿਸਤਾਨ ਦੀ ਟੀਮ ਭਾਰਤ ਪੁੱਜੀ

ਚੇਨਈ, 1 ਅਗਸਤ (ਪੰਜਾਬ ਮੇਲ)- ਪਾਕਿਸਤਾਨ ਦੀ ਹਾਕੀ ਟੀਮ ਵੀਰਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਏਸ਼ਿਆਈ ਚੈਂਪੀਅਨਜ਼ ਟਰਾਫੀ ‘ਚ ਹਿੱਸਾ ਲੈਣ ਲਈ ਅਟਾਰੀ-ਵਾਹਗਾ ਸਰਹੱਦ ਰਾਹੀਂ ਅੱਜ ਭਾਰਤ ਪਹੁੰਚੀ। ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਅਗਸਤ ਨੂੰ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਵੀ ਅੱਜ ਸਵੇਰੇ ਸ਼ਹਿਰ ‘ਚ ਉਤਰੀ। ਭਾਰਤੀ ਟੀਮ ਨੇ ਵੀਰਵਾਰ ਨੂੰ ਚੀਨ ਦੇ ਖ਼ਿਲਾਫ਼ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਬੁੱਧਵਾਰ ਨੂੰ ਟੂਰਨਾਮੈਂਟ ਦੇ ਸਥਾਨ ਐਗਮੋਰ ਦੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿਚ ਅਭਿਆਸ ਕਰਨਾ ਹੈ। ਪਾਕਿਸਤਾਨ ਵੀ ਇਸੇ ਦਿਨ ਟ੍ਰੇਨਿੰਗ ਕਰੇਗਾ। ਪਾਕਿਸਤਾਨ ਦੀ ਟੀਮ: ਮੁਹੰਮਦ ਉਮਰ ਭੱਟਾ (ਕਪਤਾਨ), ਅਕਮਲ ਹੁਸੈਨ, ਅਬਦੁੱਲਾ ਇਸ਼ਤਿਆਕ ਖਾਨ, ਮੁਹੰਮਦ ਅਬਦੁੱਲਾ, ਮੁਹੰਮਦ ਸੂਫਯਾਨ ਖਾਨ, ਅਹਿਤਸ਼ਾਮ ਅਸਲਮ, ਓਸਾਮਾ ਬਸ਼ੀਰ, ਅਕੀਲ ਅਹਿਮਦ, ਅਰਸ਼ਦ ਲਿਆਕਤ, ਮੁਹੰਮਦ ਇਮਾਦ, ਅਬਦੁਲ ਹਨਾਨ ਸ਼ਾਹਿਦ, ਜ਼ਕਰੀਆ ਹਯਾਤ, ਰਾਣਾ ਅਬਦੁਲ ਵਹੀਦ ਅਸ਼ਰਫ (ਉਪ ਕਪਤਾਨ), ਰੋਮਨ, ਮੁਹੰਮਦ ਮੁਰਤਜ਼ਾ ਯਾਕੂਬ, ਮੁਹੰਮਦ ਸ਼ਾਹਜ਼ੈਬ ਖਾਨ, ਅਫਰਾਜ਼, ਅਬਦੁਲ ਰਹਿਮਾਨ, ਜਦੋਂ ਕਿ ਰਾਖਵਿਆਂ ਵਿਚ ਅਲੀ ਰਜ਼ਾ, ਮੁਹੰਮਦ ਬਾਕੀਰ, ਮੁਹੰਮਦ ਨਦੀਮ ਖਾਨ, ਅਬਦੁਲ ਵਹਾਬ, ਵਕਾਰ ਅਲੀ, ਮੁਹੰਮਦ ਅਰਸਲਾਨ ਅਤੇ ਅਬਦੁਲ ਕਯੂਮ ਸ਼ਾਮਲ ਹਨ।

Leave a comment