#AMERICA

ਏਅਰ-ਇੰਡੀਆ ਦੀ ਨਵੀਂ ਸਿੱਧੀ ਫਲਾਈਟ ਦਿੱਲੀ ਤੋਂ ਅਮਰੀਕੀ ਲਈ ਹੋਵੇਗੀ ਸਿੱਧੀ ਉਡਾਣ

ਨਿਊਯਾਰਕ, 24 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਏਅਰ ਇੰਡੀਆ ਨੇ ਕਿਹਾ ਕਿ ਉਸ ਦਾ ਫਲੈਗਸ਼ਿਪ ਵਾਈਡ-ਬਾਡੀ ਏਅਰਕ੍ਰਾਫਟ ਨਵੰਬਰ ਤੋਂ ਅਤਿ-ਲੰਬੀ ਦੂਰੀ ਵਾਲੇ ਰੂਟਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਜਹਾਜ਼ ਦਿੱਲੀ-ਨਿਊਯਾਰਕ ਰੂਟ ‘ਤੇ ਸੰਚਾਲਨ ਸ਼ੁਰੂ ਕਰੇਗਾ। ਏਅਰ ਇੰਡੀਆ ਨੇ ਕਿਹਾ ਕਿ 2 ਜਨਵਰੀ 2025 ਤੋਂ ਏਅਰਲਾਈਨ ਦੀਆਂ ਦਿੱਲੀ-ਨੇਵਾਰਕ ਨਿਊਜਰਸੀ ਦੀਆਂ ਉਡਾਣਾਂ ਵੀ ਏਅਰਬੱਸ ਏ 350-900 ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ। ਇਸ ਲਈ ਹੁਣ ਲੱਗਦਾ ਹੈ ਕਿ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਦੇ ਵੱਧਣ ਦੇ ਨਾਲ ਲੋਕਾਂ ਨੂੰ ਸਫਰ ਕਰਨ ‘ਚ ਚੰਗਾ ਫਾਇਦਾ ਵੀ ਮਿਲੇਗਾ। ਏਅਰ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਉਡਾਣਾਂ ਰਾਹੀਂ ਯਾਤਰੀਆਂ ਦਾ ਅਨੁਭਵ ਵੀ ਬਦਲ ਜਾਵੇਗਾ। ਏਅਰਲਾਈਨ ਦੇ ਬਿਆਨ ਅਨੁਸਾਰ, ਏ-350 ਨੂੰ ਤਾਇਨਾਤ ਕਰਨ ਨਾਲ ਇਸ ਰੂਟ ‘ਤੇ ਏਅਰ ਇੰਡੀਆ ਦੇ ਪ੍ਰੀਮੀਅਮ ਇਕਾਨਮੀ ਕਲਾਸ ਦੇ ਤਜ਼ਰਬੇ ਨੂੰ ਵੀ ਹੋਰ ਵਧਾਇਆ ਜਾਵੇਗਾ।