ਓਟਵਾ, 24 ਜੂਨ (ਪੰਜਾਬ ਮੇਲ)- ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਏਅਰ ਇੰਡੀਆ ਦੀ ਉਡਾਣ 182 ਕਨਿਸ਼ਕ ‘ਤੇ ਅੱਤਵਾਦੀ ਹਮਲੇ ਦੀ 38ਵੀਂ ਬਰਸੀ ਮਨਾਈ। ਹਮਲੇ ਵਿਚ 329 ਯਾਤਰੀ ਮਾਰੇ ਗਏ ਸਨ। ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਇਸ ਨੂੰ ਕੈਨੇਡੀਅਨ ਹਵਾਬਾਜ਼ੀ ਇਤਿਹਾਸ ‘ਚ ਸਭ ਤੋਂ ਵੱਡਾ ਦੁਖਾਂਤ ਕਰਾਰ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਪੀੜਤ ਪਰਿਵਾਰਾਂ ਅਤੇ ਸਮੁੱਚੀ ਮਨੁੱਖਤਾ ਲਈ ਅਸਹਿ ਨੁਕਸਾਨ ਬਣਿਆ ਰਹੇਗਾ। 23 ਜੂਨ 1985 ਨੂੰ ਫਲਾਈਟ ਨੰਬਰ ਏਆਈ-182 ਕਨਿਸ਼ਕ ਉਡਾਣ ਭਰ ਰਹੀ ਸੀ ਤੇ ਅਸਮਾਨ ਵਿਚ ਇਸ ਵਿਚ ਧਮਾਕਾ ਹੋ ਗਿਆ ਸੀ।