#CANADA

ਉੱਤਰ-ਪੂਰਬੀ ਕੈਲਗਰੀ ‘ਚ ਪੰਜਾਬੀ ਮੂਲ ਦੇ ਟਰਾਂਜ਼ਿਟ ਬੱਸ ਡਰਾਈਵਰ ‘ਤੇ ਹਮਲਾ

ਕੈਲਗਰੀ, 15 ਮਈ (ਪੰਜਾਬ ਮੇਲ)- ਉੱਤਰ-ਪੂਰਬੀ ਕੈਲਗਰੀ ਵਿਚ ਟਰਾਂਜ਼ਿਟ ਬੱਸ ਡਰਾਈਵਰ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਬੱਸ ਡਰਾਈਵਰ ਨੂੰ ਕਾਫ਼ੀ ਸੱਟਾਂ ਲੱਗੀਆਂ ਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਬੁੱਧਵਾਰ ਸਵੇਰੇ ਉੱਤਰ-ਪੂਰਬੀ ਕੈਲਗਰੀ ‘ਚ ਇਕ ਹਮਲੇ ਤੋਂ ਬਾਅਦ ਇਕ ਕੈਲਗਰੀ ਟਰਾਂਜ਼ਿਟ ਡਰਾਈਵਰ ਨੂੰ ਹਸਪਤਾਲ ਭੇਜਿਆ ਗਿਆ। ਕੈਲਗਰੀ ਪੁਲਿਸ ਨੇ ਦੱਸਿਆ ਕਿ ਫਾਲਕਨਰਿਜ ਬੁਲੇਵਾਰਡ ਤੇ ਕੈਸਲਰਿਜ ਬੁਲੇਵਾਰਡ ਉੱਤਰ-ਪੂਰਬੀ ‘ਤੇ ਬੱਸ ਚਲਾਉਂਦੇ ਸਮੇਂ ਡਰਾਈਵਰ ‘ਤੇ ਦੋ ਅਣਪਛਾਤੇ ਵਿਅਕਤੀਆਂ ਨੇ ਅੱਧੀ ਰਾਤ ਤੋਂ ਬਾਅਦ 1 ਵਜੇ ਹਮਲਾ ਕੀਤਾ। ਅਣਪਛਾਤੇ ਵਿਅਕਤੀਆਂ ਨੇ ਬੱਸ ਦਾ ਸੱਜੇ ਪਾਸੇ ਦਾ ਸ਼ੀਸ਼ਾ ਤੋੜਿਆ, ਤਾਂ ਜਦੋਂ ਬੱਸ ਡਰਾਈਵਰ ਬਾਹਰ ਜਾ ਕੇ ਦੇਖਣ ਲੱਗਾ ਤਾਂ ਉਨ੍ਹਾਂ ਡਰਾਈਵਰ ‘ਤੇ ਲੋਹੇ ਜਿਹੀ ਚੀਜ਼ ਨਾਲ ਵਾਰ ਕਰ ਦਿੱਤੀ। ਕੈਲਗਰੀ ਪੁਲਿਸ ਨੇ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਪਰ ਘਟਨਾ ਦੀ ਜਾਂਚ ਜਾਰੀ ਰੱਖ ਰਹੀ ਹੈ। ਪਤਾ ਲੱਗਾ ਹੈ ਕਿ ਬੱਸ ਡਰਾਈਵਰ ਪੰਜਾਬੀ ਮੂਲ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ ਤਕਰੀਬਨ 60 ਸਾਲ ਦੇ ਕਰੀਬ ਦੱਸੀ ਗਈ ਹੈ।