#AMERICA

ਉੱਘੇ ਭੰਗੜਾ ਕਲਾਕਾਰ ਚੰਨ ਗਿੱਲ ਨੂੰ ਮਰਨ ਉਪਰੰਤ ਦਿੱਤੀਆਂ ਗਈਆਂ ਸ਼ਰਧਾਂਜਲੀਆਂ

ਹੇਵਰਡ, 8 ਮਾਰਚ (ਪੰਜਾਬ ਮੇਲ)- ਪਿਛਲੇ ਦਿਨੀਂ ਉੱਘੇ ਭੰਗੜਾ ਕਲਾਕਾਰ ਅਤੇ ਖਾਲਸਾ ਕਾਲਜ ਅਲੂਮਨੀ ਦੇ ਚੰਨ ਗਿੱਲ ਅਚਾਨਕ ਪਰਲੋਕ ਸਿਧਾਰ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਹੇਵਰਡ ਫਿਊਨਰਲ ਸਰਵਿਸ ਹੋਮ ਵਿਖੇ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਪਹੁੰਚ ਕੇ ਚੰਨ ਗਿੱਲ ਦੇ ਅੰਤਿਮ ਦਰਸਨ ਕੀਤੇ। ਉਨ੍ਹਾਂ ਦੇ ਸਸਕਾਰ ਮੌਕੇ ਖਾਲਸਾ ਕਾਲਜ ਅੰਮ੍ਰਿਤਸਰ ਗਵਰਨਰ ਕੌਂਸਲ ਵੱਲੋਂ ਦਲਜੀਤ ਸਿੰਘ ਸੰਧੂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਚੰਨ ਗਿੱਲ ਨੇ ਤਿੰਨ ਦਹਾਕਿਆਂ ਦੌਰਾਨ ਭੰਗੜੇ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਉੱਘੇ ਵਿਦਿਆਰਥੀਆਂ ‘ਚੋਂ ਇਕ ਚਮਕਦਾ ਸਿਤਾਰਾ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਮੋਹਨ ਸਿੰਘ ਛੀਨਾ, ਡਾ. ਦਵਿੰਦਰ ਸਿੰਘ ਛੀਨਾ, ਅਮਰਿੰਦਰ ਗਿੱਲ, ਰੁਪਿੰਦਰਜੀਤ ਸਿੰਘ, ਰੂਪ ਢਿੱਲੋਂ, ਜੋਗਾ ਸਿੰਘ ਸੰਧੂ, ਬਿਕਰਮ ਸੰਧੂ, ਨਿੱਪ ਸੰਧੂ, ਨਵਪ੍ਰੀਤ ਸਿੰਘ, ਗੁਰਮੀਤ ਸਿੰਘ ਭੱਟੀ, ਡਾ. ਸ਼ਰਨਜੀਤ ਸਿੰਘ, ਬੰਨੀ ਜੌਹਲ, ਵਿਕਾਸ, ਗੁਰਸ਼ਬਦ, ਰਣਜੀਤ ਬਾਵਾ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

Leave a comment