#AMERICA

ਉੱਘੇ ਪਬਲਿਸ਼ਰ ਸਤੀਸ਼ ਗੁਲਾਟੀ ਪਹੁੰਚੇ ਪੰਜਾਬ ਮੇਲ ਯੂ.ਐੱਸ.ਏ. ਸਟੂਡੀਓ

ਸੈਕਰਾਮੈਂਟੋ, 5 ਨਵੰਬਰ (ਪੰਜਾਬ ਮੇਲ)- ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਪੰਜਾਬ ਮੇਲ ਯੂ.ਐੱਸ.ਏ. ਦੇ ਸਟੂਡੀਓ ਪਹੁੰਚੇ। ਜਿੱਥੇ ਉਨ੍ਹਾਂ ਨੇ ਗੁਰਜਤਿੰਦਰ ਸਿੰਘ ਰੰਧਾਵਾ ਨਾਲ ਉਨ੍ਹਾਂ ਦੇ ਟੀ.ਵੀ. ਚੈਨਲ ‘ਤੇ ਇੱਕ ਲੰਮੀ ਗੱਲਬਾਤ ਕੀਤੀ। ਇਸ ਦੌਰਾਨ ਸਤੀਸ਼ ਗੁਲਾਟੀ ਨੇ ਦੱਸਿਆ ਕਿ ਉਹ ਕਿਵੇਂ ਇਕ ਲਿਖਾਰੀ ਤੋਂ ਵੱਡੇ ਪਬਲਿਸ਼ਰ ਬਣੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ 6 ਹਜ਼ਾਰ ਤੋਂ ਵੱਧ ਕਿਤਾਬਾਂ ਪਬਲਿਸ਼ ਕਰ ਚੁੱਕੇ ਹਨ, ਜੋ ਕਿ ਵਿਸ਼ਵ ਭਰ ਵਿਚ ਪਹੁੰਚਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਉਨ੍ਹਾਂ ਦਾ ਕਿਤਾਬਾਂ ਦਾ ਮੁੱਖ ਸਟੋਰ ਹੈ ਅਤੇ ਹੁਣ ਇਸ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਵਿਚ ਵੀ ਇਸ ਦੀਆਂ ਬਰਾਂਚਾਂ ਖੋਲ੍ਹ ਦਿੱਤੀਆਂ ਗਈਆਂ ਹਨ, ਤਾਂਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਆਪਣੀ ਮਾਂ-ਬੋਲੀ ਨਾਲ ਜੁੜ ਸਕਣ।
ਇਸ ਮੌਕੇ ਉਨ੍ਹਾਂ ਨੇ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਆਪਣੀਆਂ ਕੁੱਝ ਨਵੀਆਂ ਪਬਲਿਸ਼ ਕੀਤੀਆਂ ਕਿਤਾਬਾਂ ਵੀ ਭੇਟ ਕੀਤੀਆਂ।