#CANADA

ਉੱਘੇ ਕਵੀ ਮਾਸਟਰ ਗੁਰਬਚਨ ਸਿੰਘ ਚਿੰਤਕ ਦਾ 90ਵਾਂ ਜਨਮ ਦਿਨ ਮਨਾਇਆ ਗਿਆ

ਬਰੈਂਪਟਨ, 28 ਅਕਤੂਬਰ (ਪੰਜਾਬ ਮੇਲ)- ਉੱਘੇ ਕਵੀ ਮਾਸਟਰ ਗੁਰਬਚਨ ਸਿੰਘ ਚਿੰਤਕ ਦਾ 90ਵਾਂ ਜਨਮ ਦਿਨ ਉਨ੍ਹਾਂ ਦੇ ਦਾਮਾਦ ਅਮਰਜੀਤ ਸਿੰਘ ਦੇ ਗ੍ਰਹਿ ਵਿਖੇ ਪਰਿਵਾਰ ਅਤੇ ਸਨੇਹੀਆਂ ਵੱਲੋਂ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ ਗਿਆ। ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਬੋਲਦਿਆਂ ਚਿੰਤਕ ਜੀ ਦੀ ਸੰਘਰਸ਼ਮਈ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਜ਼ਿਕਰ ਕੀਤਾ। ਸਵਰਗੀ ਮਾਸਟਰ ਹਰਚਰਨ ਸਿੰਘ ਰਾਮੂੰਵਾਲੀਆ ਨਾਲ ਚਿੰਤਕ ਜੀ ਨੇ ਅੰਤਲੇ ਦਿਨ ਤੱਕ ਸਾਥ ਨਿਭਾਇਆ। ਸ. ਸਿੱਧਵਾਂ ਨੇ ਡਾ. ਗੁਰਭਜਨ ਗਿੱਲ, ਹਰਭਜਨ ਮਾਨ ਵੱਲੋਂ ਵੀ ਵਧਾਈ ਸੰਦੇਸ਼ ਦਿੱਤਾ। ਰਾਹੁਲ ਗਰੇਵਾਲ, ਪਰਮਜੀਤ ਸਿੰਘ ਤੇ ਹੋਰ ਸੁਨੇਹੀ ਹਾਜ਼ਰ ਸਨ। ਅਮਰਜੀਤ ਸਿੰਘ, ਬੇਟੀ ਅਮਨ ਪਿੰਕੀ ਜੀ ਨੇ ਆਏ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ। ਗੁਰਬਚਨ ਸਿੰਘ ਚਿੰਤਕ ਦੇ ਬੇਟੇ ਤੇਜਿੰਦਰ ਸਿੰਘ ਨੇ ਆਪਣੇ ਪਿਤਾ ਦੀ ਦਿਨ-ਰਾਤ ਸੇਵਾ ਭਾਵਨਾ ਨਾਲ ਮਾਣ-ਸਤਿਕਾਰ ਹੋਰ ਵਧਾਇਆ। ਸ. ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਪੰਜਾਬੀ ਲਹਿਰਾਂ ਵੱਲੋਂ ਚਿੰਤਕ ਜੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।