ਨਵੀਂ ਦਿੱਲੀ, 28 ਜੂਨ (ਪੰਜਾਬ ਮੇਲ)- ਅਧਿਕਾਰਤ ਆਦੇਸ਼ ਜਾਰੀ ਕਰਦਿਆਂ ਉਪ ਕੌਮੀ ਸਰੁੱਖਿਆ ਸਲਾਹਾਕਾਰ ਵਿਕਰਮ ਮਿਸਰੀ ਨੂੰ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਿਸਰੀ ਵਿਨੇ ਮੋਹਨ ਕਵਾਤਰਾ ਦੀ ਥਾਂ ਲੈਣਗੇ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਕੌਮੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿਚ ਮਿਸਰੀ ਨੂੰ 15 ਜੁਲਾਈ ਤੋਂ ਵਿਦੇਸ਼ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੇ ਉਪ ਕੌਮੀ ਸਰੁੱਖਿਆ ਸਹਲਾਕਾਰ ਵਜੋਂ ਮਿਸਰੀ ਦੇ ਕਾਰਜਕਾਲ ਵਿਚ ਕਟੌਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਉਪ ਕੌਮੀ ਸਰੁੱਖਿਆ ਸਲਾਹਾਕਾਰ ਵਿਕਰਮ ਮਿਸਰੀ ਹੋਣਗੇ ਅਗਲੇ ਵਿਦੇਸ਼ ਸਕੱਤਰ
