ਨਿਊਯਾਰਕ, 23 ਜੂਨ (ਪੰਜਾਬ ਮੇਲ)- ਅਮਰੀਕੀ ਫੌਜਾਂ ਨੇ ਈਰਾਨ ਦੇ ਪ੍ਰਮਾਣੂ ਸਥਾਨ ਤਬਾਹ ਕਰ ਦਿੱਤੇ ਹਨ। ਈਰਾਨੀ ਪ੍ਰਮਾਣੂ ਸਥਾਨਾਂ ‘ਤੇ ਅਮਰੀਕੀ ਅਗਵਾਈ ਵਾਲੇ ਫੌਜੀ ਹਮਲਿਆਂ ਤੋਂ ਬਾਅਦ ਅਮਰੀਕੀ ਅਧਿਕਾਰੀ ਉੱਚ ਅਲਰਟ ‘ਤੇ ਹਨ ਅਤੇ ਸਾਵਧਾਨੀ ਤਹਿਤ ਨਿਊਯਾਰਕ ਅਤੇ ਵਾਸ਼ਿੰਗਟਨ ਵਰਗੇ ਵੱਡੇ ਸ਼ਹਿਰਾਂ ‘ਚ ਸੰਵੇਦਨਸ਼ੀਲ ਸਥਾਨਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਨਿਊਯਾਰਕ ਪੁਲਿਸ ਡਿਪਾਰਟਮੈਂਟ (ਐੱਨ.ਵਾਈ.ਪੀ.ਡੀ.) ਨੇ ਪੂਰੇ ਸ਼ਹਿਰ ਵਿਚ ਧਾਰਮਿਕ, ਸੱਭਿਆਚਾਰਕ ਅਤੇ ਕੂਟਨੀਤਕ ਸਥਾਨਾਂ ‘ਤੇ ਤਾਇਨਾਤੀਆਂ ਵਧਾਉਣ ਦਾ ਐਲਾਨ ਕੀਤਾ ਹੈ। ਵਿਭਾਗ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ, ”ਅਸੀਂ ਈਰਾਨ ਵਿਚ ਪੈਦਾ ਹੋ ਰਹੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ।” ਪੋਸਟ ਮੁਤਾਬਕ, ”ਸਾਵਧਾਨੀ ਤਹਿਤ ਅਸੀਂ ਐੱਨ.ਵਾਈ.ਸੀ. ਭਰ ਵਿਚ ਧਾਰਮਿਕ, ਸੱਭਿਆਚਾਰਕ ਅਤੇ ਕੂਟਨੀਤਕ ਸਥਾਨਾਂ ‘ਤੇ ਵਾਧੂ ਸਰੋਤ ਤਾਇਨਾਤ ਕਰ ਰਹੇ ਹਾਂ ਅਤੇ ਆਪਣੇ ਸੰਘੀ ਭਾਈਵਾਲਾਂ ਨਾਲ ਤਾਲਮੇਲ ਕਰ ਰਹੇ ਹਾਂ। ਅਸੀਂ ਐੱਨ.ਵਾਈ.ਸੀ. ‘ਤੇ ਕਿਸੇ ਵੀ ਸੰਭਾਵੀ ਪ੍ਰਭਾਵ ਦੀ ਨਿਗਰਾਨੀ ਕਰਨਾ ਜਾਰੀ ਰੱਖਾਂਗੇ।”
ਨਿਊਯਾਰਕ ਪੁਲਿਸ ਡਿਪਾਰਟਮੈਂਟ ਦਾ ਇਹ ਕਦਮ ਈਰਾਨ ਅਤੇ ਅਮਰੀਕਾ ਵਿਚਕਾਰ ਵਧਦੇ ਟਕਰਾਅ ਤੋਂ ਪ੍ਰੇਰਿਤ ਸੰਭਾਵੀ ਬਦਲਾ ਲੈਣ ਵਾਲੇ ਖ਼ਤਰਿਆਂ ਦੀਆਂ ਘਟਨਾਵਾਂ ‘ਤੇ ਚਿੰਤਾਵਾਂ ਵਧਣ ਚੁੱਕਿਆ ਗਿਆ ਹੈ। ਦੇਸ਼ ਦੀ ਰਾਜਧਾਨੀ ਵਿਚ ਮੈਟਰੋਪੋਲੀਟਨ ਪੁਲਿਸ ਵਿਭਾਗ (ਨਿਊਯਾਰਕ ਪੁਲਿਸ ਡਿਪਾਰਟਮੈਂਟ) ਨੇ ਇੱਕ ਸਮਾਨ ਸਲਾਹ ਜਾਰੀ ਕੀਤੀ ਹੈ। ਬਿਆਨ ਵਿਚ ਜਨਤਾ ਨੂੰ ਚੌਕਸ ਰਹਿਣ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।
ਈਰਾਨ-ਇਜ਼ਰਾਈਲ ਜੰਗ: ਅਮਰੀਕਾ ਦੇ ਵੱਡੇ ਸ਼ਹਿਰ ਹਾਈ ਅਲਰਟ ‘ਤੇ
