#AMERICA

ਇੰਡੀਅਨ ਫਾਈਨ ਆਰਟਸ ਅਕੈਡਮੀ ਸਲਾਨਾ ਸੰਗੀਤ ਤੇ Dance ਮੇਲਾ 19 ਤੋਂ 24 ਮਾਰਚ ਤੱਕ

ਸੈਕਰਾਮੈਂਟੋ, 13 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇੰਡੀਅਨ ਫਾਈਨ ਆਰਟਸ ਅਕੈਡਮੀ ਸੈਨ ਡਿਆਗੋ (ਆਈ.ਐੱਫ.ਏ.ਏ.ਐੱਸ.ਡੀ.) ਆਪਣਾ 17ਵਾਂ ਸੰਗੀਤ ਤੇ ਡਾਂਸ ਮੇਲਾ 19 ਤੋਂ 24 ਮਾਰਚ ਤੱਕ ਮਨਾਵੇਗੀ। ਜੈਵਿਸ਼ ਕਮਿਊਨਿਟੀ ਸੈਂਟਰ ਵਿਖੇ ਅਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ਾਲ ਸਮਾਗਮ ‘ਚ ਸੰਗੀਤ ਤੇ ਡਾਂਸ ਖੇਤਰ ਨਾਲ ਜੁੜੀਆਂ ਉਘੀਆਂ ਸ਼ਖਸੀਅਤਾਂ ਹਿੱਸਾ ਲੈਣਗੀਆਂ। ਸਮਾਗਮ ਦੀ ਕਲਾਸੀਕਲ ਡਾਂਸ ਵਣਗੀ ‘ਚ ਭਾਰਤ ਤੇ ਅਮਰੀਕਾ ਤੋਂ ਵੱਖ-ਵੱਖ ਹੁਨਰ ਵੇਖਣ ਨੂੰ ਮਿਲੇਗਾ। ਸਮਾਗਮ ਵਿਚ ਭਾਰਤ ਰਤਨ ਰਵੀ ਸ਼ੰਕਰ ਦਾ 104ਵਾਂ ਜਨਮ ਦਿਨ ਵੀ ਮਨਾਇਆ ਜਾਵੇਗਾ। ਇਸ ਮੌਕੇ ਅਯੋਜਿਤ ਕੀਤੇ ਜਾਣ ਵਾਲੇ ਸੰਗੀਤ ਤੇ ਡਾਂਸ ਦੇ ਦੋ ਸਮਾਗਮਾਂ ‘ਚ ਸਮੁੱਚੇ ਦੱਖਣੀ ਕੈਲੀਫੋਰਨੀਆ ਤੋਂ 100 ਤੋਂ ਵਧ ਬੱਚੇ ਹਿੱਸਾ ਲੈਣਗੇ। ਆਯੋਜਕਾਂ ਨੇ ਕਿਹਾ ਹੈ ਕਿ ਇਸ ਮੌਕੇ ਮਹਿਮਾਨਾਂ ਨੂੰ ਦੱਖਣ ਤੋਂ ਉੱਤਰੀ ਭਾਰਤ ਤੱਕ ਸ਼ਾਕਾਹਾਰੀ ਭਾਰਤੀ ਖਾਣਿਆਂ ਦਾ ਆਨੰਦ ਮਾਣਨ ਦਾ ਮੌਕੇ ਮਿਲੇਗਾ।