ਸੈਕਰਾਮੈਂਟੋ, 29 ਅਕਤੂਬਰ (ਪੰਜਾਬ ਮੇਲ)- (ਪੰਜਾਬ ਮੇਲ)- ਇੰਟਰਫੇਥ ਕਾਊਂਸਲ ਆਫ ਗਰੇਟਰ ਸੈਕਰਾਮੈਂਟੋ ਦੀ ਇਕ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਬੋਰਡ ਦੇ ਡਾਇਰੈਕਟਰ ਗੁਰਜਤਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਹੋਈ। ਇਸ ਦੌਰਾਨ ਬਹੁਤ ਸਾਰੇ ਅਹਿਮ ਮੁੱਦੇ ਵਿਚਾਰੇ ਗਏ। ਸਮੂਹ ਧਰਮਾਂ ਦੇ ਆਗੂ ਇਸ ਵਿਚ ਸ਼ਾਮਲ ਹੋਏ। ਇਸ ਦੌਰਾਨ ਗੁਰਜਤਿੰਦਰ ਸਿੰਘ ਰੰਧਾਵਾ ਨੇ ਸਿੱਖ ਧਰਮ ਬਾਰੇ ਆਏ ਹੋਏ ਅਹੁਦੇਦਾਰਾਂ ਨੂੰ ਵਿਸਥਾਰ ਨਾਲ ਦੱਸਿਆ। ਜਿੱਥੇ ਉਨ੍ਹਾਂ ਨੇ ਸਿੱਖ ਧਰਮ ਬਾਰੇ ਦੱਸਿਆ, ਉਥੇ ਉਨ੍ਹਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਸਥਾ ਦੀ ਵੈੱਬਸਾਈਟ ਲਈ ਇਕ ਗਰੁੱਪ ਤਸਵੀਰ ਵੀ ਲਈ ਗਈ। ਆਏ ਹੋਏ ਸਮੂਹ ਧਰਮਾਂ ਦੇ ਮੈਂਬਰਾਂ ਨੇ ਪੰਜਾਬੀ ਖਾਣੇ ਦਾ ਲੁਤਫ਼ ਉਠਾਇਆ ਅਤੇ ਖਾਣੇ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਇੰਟਰਫੇਥ ਕਾਊਂਸਲ ਆਫ ਗਰੇਟਰ ਸੈਕਰਾਮੈਂਟੋ ਦੀ ਅਹਿਮ ਮੀਟਿੰਗ ਗੁਰਜਤਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਹੋਈ

