ਲੰਡਨ, 10 ਜੁਲਾਈ (ਪੰਜਾਬ ਮੇਲ)- ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਵਿੱਚ ਕਾਰ ਦੀ ਟੱਕਰ ਦੌਰਾਨ ਕੁੱਟਮਾਰ ਦੇ ਦੋਸ਼ ਹੇਠ 37 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ ਅਗਸਤ 2021 ਨੂੰ ਵਾਪਰੀ ਸੀ। ਤਿਰਮਿੰਦਰ ਸਿੰਘ ਲਾਲੀ ਨੂੰ ਲੱਗਿਆ ਕਿ ਦੂਸਰੇ ਵਿਅਕਤੀ ਨੇ ਉਸ ‘ਤੇ ਨਸਲੀ ਟਿੱਪਣੀ ਕੀਤੀ ਹੈ ਅਤੇ ਧੱਕਾ ਮਾਰਿਆ ਹੈ। ਇਸ ਦੇ ਜਵਾਬ ਵਿਚ ਲਾਲੀ ਨੇ ਉਸ ਵਿਅਕਤੀ ‘ਤੇ ਲਗਾਤਾਰ ਮੁੱਕੇ ਜੜੇ। ਹਾਲ ਹੀ ਵਿਚ ਵੋਲਵਰਹੈਂਪਟਨ ਕਰਾਊਨ ਕੋਰਟ ‘ਚ ਅਦਾਲਤ ਵਿਚ ਸੁਣਵਾਈ ਦੌਰਾਨ ਲਾਲੀ ਨੇ ਕਬੂਲ ਕੀਤਾ ਕਿ ਉਹ ‘ਲੋੜ ਤੋਂ ਵੱਧ ਸਵੈ-ਰੱਖਿਅਕ’ ਹੋ ਗਿਆ ਸੀ।