#OTHERS

ਇਰਾਨ ਵੱਲੋਂ ਇਜ਼ਰਾਇਲੀ ਹਮਲਿਆਂ ਵਿਚ ਦੋ ਹੋਰ ਉੱਚ ਪੱਧਰੀ ਜਨਰਲਾਂ ਦੀ ਮੌਤ ਦੀ ਪੁਸ਼ਟੀ

ਦੁਬਈ, 14 ਜੂਨ (ਪੰਜਾਬ ਮੇਲ)- ਇਰਾਨ ਨੇ ਇਜ਼ਰਾਇਲੀ ਹਮਲਿਆਂ ਵਿਚ ਆਪਣੇ ਹਥਿਆਰਬੰਦ ਬਲਾਂ ਦੇ ਦੋ ਹੋਰ ਉੱਚ ਪੱਧਰੀ ਜਨਰਲਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਰਾਨ ਦੇ ਸਰਕਾਰੀ ਟੀ.ਵੀ. ਨੇ ਅੱਜ ਇਹ ਜਾਣਕਾਰੀ ਦਿੱਤੀ।
ਸਰਕਾਰੀ ਟੀ.ਵੀ. ਮੁਤਾਬਕ ਹਮਲਿਆਂ ਵਿਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਫੌਜ ਦੇ ਜਨਰਲ ਸਟਾਫ ਦੇ ਖ਼ੁਫੀਆ ਉਪ ਮੁਖੀ ਜਨਰਲ ਗੁਲਾਮ ਰਜ਼ਾ ਮਹਿਰਾਬੀ ਅਤੇ ਅਪਰੇਸ਼ਨਜ਼ ਬਰਾਂਚ ਦੇ ਉਪ ਮੁਖੀ ਜਨਰਲ ਮਹਿਦੀ ਰੱਬਾਨੀ ਵਜੋਂ ਹੋਈ ਹੈ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਹੈ ਕਿ ਦੋਹਾਂ ਦੀ ਮੌਤ ਕਿੱਥੇ ਹੋਈ। ਇਜ਼ਰਾਈਲ ਨੇ ਅੱਜ ਇਰਾਨ ‘ਤੇ ਹਮਲੇ ਕੀਤੇ ਸਨ, ਜਿਨ੍ਹਾਂ ਵਿਚ ਫੌਜ ਦੇ ‘ਚੀਫ਼ ਆਫ਼ ਸਟਾਫ’ ਅਤੇ ਨੀਮ ਫੌਜੀ ਬਲ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਸਣੇ ਹਥਿਆਰਬੰਦ ਬਲਾਂ ਦੇ ਕਈ ਉੱਚ ਪੱਧਰੀ ਅਧਿਕਾਰੀਆਂ ਦੀ ਮੌਤ ਹੋਈ ਹੈ।