ਤਹਿਰਾਨ, 6 ਜੁਲਾਈ (ਪੰਜਾਬ ਮੇਲ)- ਇਰਾਨ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਗਏ ਹਨ। ਇਨ੍ਹਾਂ ਵਿਚ ਮਸੂਦ ਪੇਜ਼ੇਸ਼ਕਿਆਨ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਸਈਦ ਜਲੀਲੀ ਨੂੰ ਤੀਹ ਲੱਖ ਤੋਂ ਵਧ ਵੋਟਾਂ ਨਾਲ ਹਰਾਇਆ। ਮਸੂਦ ਪੇਸ਼ੇ ਵਜੋਂ ਦਿਲ ਦੇ ਸਰਜਨ ਹਨ ਅਤੇ ਉਹ ਇਰਾਨ ਦੀ ਤਬਰੀਜ ਮੈਡੀਕਲ ਯੂਨੀਵਰਸਿਟੀ ਦੇ ਮੁਖੀ ਰਹੇ ਹਨ। ਗ੍ਰਹਿ ਮੰਤਰਾਲੇ ਅਨੁਸਾਰ ਮਸੂਦ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਗਏ ਹਨ। ਇਰਾਨ ਵਿਚ ਪੰਜ ਜੁਲਾਈ ਨੂੰ ਪਈਆਂ ਵੋਟਾਂ ਦੌਰਾਨ ਤਿੰਨ ਕਰੋੜ ਲੋਕਾਂ ਨੇ ਵੋਟ ਪਾਈ ਜਿਨ੍ਹਾਂ ਵਿਚੋਂ ਮਸੂਦ ਨੂੰ ਲਗਪਗ 1.64 ਕਰੋੜ ਜਦਕਿ ਜਲੀਲੀ ਨੂੰ 1.36 ਕਰੋੜ ਵੋਟ ਹਾਸਲ ਹੋਏ।