ਸੈਕਰਾਮੈਂਟੋ, 6 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਰੈਂਕਲਿਨ, ਲੂਇਸਿਆਨਾ ਵਿਚ ਇਰਾਦਾ ਕਤਲ ਦੇ ਮਾਮਲੇ ‘ਚ ਜੇਲ੍ਹ ਵਿਚ ਬੰਦ 17 ਸਾਲਾ ਨਬਾਲਗ ਕਿਮੀ ਡੌਂਟੇਨ ਜੂਨੀਅਰ ਜੋ ਪੁਲਿਸ ਅਫਸਰਾਂ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ ਸੀ, ਨੂੰ ਉਸ ਦੇ ਮਾਤਾ-ਪਿਤਾ ਵੱਲੋਂ ਮੁੜ ਪੁਲਿਸ ਦੇ ਹਵਾਲੇ ਕਰ ਦੇਣ ਦੀ ਖਬਰ ਹੈ। ਮੈਰੀ ਪੈਰਿਸ਼ ਸ਼ੈਰਿਫ ਦਫਤਰ ਅਨੁਸਾਰ ਓਰਲੀਨਜ਼ ਪੈਰਿਸ਼ ਵਾਸੀ ਜੂਨੀਅਰ ਫਰੈਂਕਲਿਨ ਵਿਚ ਉਸ ਵੇਲੇ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ, ਜਦੋਂ ਉਸ ਨੂੰ ਬਾਹਰ ਸੈਰ ਲਈ ਲਿਜਾਇਆ ਜਾ ਰਿਹਾ ਸੀ। ਜੁਵੇਨਾਈਲ ਜਸਟਿਸ ਦੇ ਦਫਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਫਰਾਰ ਹੋਏ ਜੂਨੀਅਰ ਦੇ ਮਾਪਿਆਂ ਨੇ ਉਸ ਨੂੰ ਮੁੜ ਲੂਇਸਿਆਨਾ ਸਟੇਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।