#AMERICA

ਇਮੀਗ੍ਰੇਸ਼ਨ ਇਨਫੋਰਸਮੈਂਟ ਵੱਲੋਂ ਗ੍ਰਿਫਤਾਰ ਸੈਂਕੜੇ ਪ੍ਰਵਾਸੀਆਂ ਦੀ ਰਿਹਾਈ ਸੰਭਵ

ਸ਼ਿਕਾਗੋ, 14 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਇੱਕ ਸੰਘੀ ਜੱਜ ਨੇ ਕਿਹਾ ਹੈ ਕਿ ਇਲੀਨੋਇਸ ਤੋਂ ਇਮੀਗ੍ਰੇਸ਼ਨ ਇਨਫੋਰਸਮੈਂਟ ਦੁਆਰਾ ਗ੍ਰਿਫਤਾਰ ਸੈਂਕੜੇ ਪ੍ਰਵਾਸੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਕਿਉਂਕਿ ਅਜਿਹਾ ਨਹੀਂ ਲੱਗਦਾ ਕਿ ਉਹ ਡਰੱਗ ਤਸਕਰ ਹਨ ਜਾਂ ਗੈਂਗਸਟਰ ਹਨ। ਸ਼ਿਕਾਗੋ ਦੀ ਸੰਘੀ ਅਦਾਲਤ ਵਿਚ ਯੂ.ਐੱਸ. ਡਿਸਟ੍ਰਿਕਟ ਜੱਜ ਜੈਫਰੀ ਕਮਿੰਗਜ ਨੇ ਦਾਇਰ ਇਕ ਪਟੀਸ਼ਨ ਜਿਸ ਵਿਚ ਕਿਹਾ ਗਿਆ ਹੈ ਕਿ ਗ੍ਰਿਫਤਾਰੀਆਂ ਗੈਰ ਕਾਨੂੰਨੀ ਹਨ, ‘ਤੇ ਸੁਣਵਾਈ ਕਰਦਿਆਂ ਜ਼ੁਬਾਨੀ ਆਦੇਸ਼ ਵਿਚ ਪ੍ਰਵਾਸੀਆਂ ਦੀ ਰਿਹਾਈ ਦਾ ਆਦੇਸ਼ ਦਿੱਤਾ ਹੈ। ਜੱਜ ਦਾ ਆਦੇਸ਼ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋ ਸ਼ੁਰੂ ਕੀਤੇ ਆਪਰੇਸ਼ਨ ‘ਮਿਡਵੇਅ ਬਲਿਟਜ਼’ ਜਿਸ ਤਹਿਤ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਛਾਪਿਆਂ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਦੇ ਦੋ ਮਹੀਨੇ ਬਾਅਦ ਆਇਆ ਹੈ। ਜਿਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਬਿਨਾਂ ਵਾਰੰਟ ਕੀਤੀ ਗਈ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ। ਘੱਟੋ-ਘੱਟ 13 ਵਿਅਕਤੀਆਂ ਦੀ ਰਿਹਾਈ ਇਕ ਦੋ ਦਿਨਾਂ ਵਿਚ ਸੰਭਵ ਹੈ। ਗ੍ਰਿਫਤਾਰ ਲੋਕਾਂ ਦੇ ਵਕੀਲਾਂ ਅਨੁਸਾਰ ਕੁਲ 600 ਲੋਕਾਂ ਜਿਨ੍ਹਾਂ ਵਿਚ ਵਧੇਰੇ ਪ੍ਰਵਾਸੀ ਹਨ, ਦੀ ਰਿਹਾਈ ਹੋ ਸਕਦੀ ਹੈ।