#OTHERS

ਇਮਰਾਨ ਵੱਲੋਂ ਅਮਰੀਕਾ ਨੂੰ ‘ਕਲੀਨ ਚਿੱਟ’; ਅਹੁਦੇ ਤੋਂ ਲਾਂਭੇ ਕਰਨ ਦੀ ਸਾਜ਼ਿਸ਼ ਲਈ ਸਾਬਕਾ ਫੌਜ ਮੁਖੀ ਬਾਜਵਾ ਨੂੰ ਠਹਿਰਾਇਆ ਜ਼ਿੰਮੇਵਾਰ

ਲਾਹੌਰ, 14 ਫਰਵਰੀ (ਪੰਜਾਬ ਮੇਲ)- ਕਈ ਮਹੀਨੇ ਦੇ ਦੋਸ਼ਾਂ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਨੂੰ ਹੁਣ ‘ਕਲੀਨ ਚਿੱਟ’ ਦੇ ਦਿੱਤੀ ਹੈ, ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਸਾਜ਼ਿਸ਼ ਲਈ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪਰੈਲ ਵਿਚ ਇਮਰਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਪੀ.ਟੀ.ਆਈ. ਚੇਅਰਮੈਨ ਨੇ ਇਹ ਟਿੱਪਣੀਆਂ ਇਕ ਇੰਟਰਵਿਊ ਤੇ ਕਈ ਟੀ.ਵੀ. ਭਾਸ਼ਣਾਂ ਵਿਚ ਕੀਤੀਆਂ ਹਨ। ਇਮਰਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਸਾਰੀਆਂ ਵਰਤਮਾਨ ਮੁਸ਼ਕਲਾਂ ਲਈ ਬਾਜਵਾ ਜ਼ਿੰਮੇਵਾਰ ਹਨ। ਇਮਰਾਨ ਨੇ ਕਿਹਾ, ‘ਜੋ ਸਬੂਤ ਸਾਹਮਣੇ ਆਏ ਹਨ, ਉਨ੍ਹਾਂ ਮੁਤਾਬਕ ਜਨਰਲ ਬਾਜਵਾ ਨੇ ਅਮਰੀਕੀਆਂ ਨੂੰ ਇਹ ਦੱਸਿਆ ਕਿ ਮੈਂ ਅਮਰੀਕਾ-ਵਿਰੋਧੀ ਹਾਂ। ਮੈਨੂੰ ਅਹੁਦੇ ਤੋਂ ਲਾਹੁਣ ਦੀ ਸਾਜ਼ਿਸ਼ ਇੱਥੋਂ ਬਣਾ ਕੇ ਉੱਥੇ ਭੇਜੀ ਗਈ।’

Leave a comment