ਅੰਮ੍ਰਿਤਸਰ, 11 ਦਸੰਬਰ (ਪੰਜਾਬ ਮੇਲ)- ਸੂਬਾ ਖ਼ੈਬਰ ਪਖਤੂਨਖਵਾ ਦੇ ਮਾਮਲਿਆਂ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਕੋਆਰਡੀਨੇਟਰ ਇਖ਼ਤਿਆਰ ਵਲੀ ਖ਼ਾਨ ਨੇ ਕਿਹਾ ਕਿ ਸਰਕਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਸੰਸਥਾਪਕ ਇਮਰਾਨ ਖ਼ਾਨ ਨੂੰ ਰਾਵਲਪਿੰਡੀ ਦੀ ਸੈਂਟਰਲ ਜੇਲ੍ਹ ਅਡਿਆਲਾ ਤੋਂ ਕਿਸੇ ਹੋਰ ਸੂਬੇ ਦੀ ਜੇਲ੍ਹ ‘ਚ ਤਬਦੀਲ ਕਰਨ ‘ਤੇ ਵਿਚਾਰ ਕਰ ਰਹੀ ਹੈ।
ਇਸਲਾਮਾਬਾਦ ‘ਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਇਖ਼ਤਿਆਰ ਵਲੀ ਨੇ ਕਿਹਾ ਕਿ ਅਡਿਆਲਾ ਜੇਲ੍ਹ ਦੇ ਬਾਹਰ ਰੋਜ਼ਾਨਾ ਪੀ.ਟੀ.ਆਈ. ਦੇ ਵਿਰੋਧ ਪ੍ਰਦਰਸ਼ਨਾਂ ਨੇ ਉਥੋਂ ਦੇ ਸਥਾਨਕ ਵਾਸੀਆਂ ਦਾ ਜੀਵਨ ਮੁਸ਼ਕਿਲ ਬਣਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀ.ਟੀ.ਆਈ. ਲੀਡਰਸ਼ਿਪ ਖ਼ੁਦ ਚਾਹੁੰਦੀ ਹੈ ਕਿ ਕੈਦੀ ਨੰਬਰ 804 ਨੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ‘ਚ ਤਬਦੀਲ ਕੀਤਾ ਜਾਵੇ। ਕੋਆਰਡੀਨੇਟਰ ਨੇ ਪੀ.ਟੀ.ਆਈ. ‘ਤੇ ਦੇਸ਼ ‘ਚ ਅਸਥਿਰਤਾ ਪੈਦਾ ਕਰਨ ਦੇ ਉਦੇਸ਼ ਨਾਲ ਇਕ ਏਜੰਡੇ ਦੀ ਪੈਰਵੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੇ ਇਸ਼ਾਰਿਆਂ ‘ਤੇ ਵਿਰੋਧ ਦੇ ਨਾਂਅ ਹੇਠ ਪੀ.ਟੀ.ਆਈ. ਹਫੜਾ-ਦਫੜੀ ਅਤੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਮਰਾਨ ਖ਼ਾਨ ਨੂੰ ਅਡਿਆਲਾ ਜੇਲ੍ਹ ਤੋਂ ਕਿਸੇ ਹੋਰ ਸੂਬੇ ‘ਚ ਕੀਤਾ ਜਾ ਰਿਹੈ ਤਬਦੀਲ

