#OTHERS

ਇਜ਼ਰਾਈਲ ਤੇ ਹਮਾਸ ਵਿਚ ਜੰਗਬੰਦੀ ‘ਤੇ ਅਰਬ ਦੇਸ਼ਾਂ ਤੇ ਅਮਰੀਕਾ ਵਿਚਾਲੇ ਵੱਖਰੇਵਾਂ

-ਗਾਜ਼ਾ ਦੇ ਸ਼ਰਨਾਰਥੀ ਕੈਂਪ ‘ਤੇ ਇਜ਼ਰਾਇਲ ਵੱਲੋਂ ਮੁੜ ਹਮਲਾ; 38 ਹਲਾਕ
ਗਾਜ਼ਾ/ਅਮਾਨ, 8 ਨਵੰਬਰ (ਪੰਜਾਬ ਮੇਲ)- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਕਾਰਨ ਹਜ਼ਾਰਾਂ ਫਲਸਤੀਨੀਆਂ ਦੀ ਮੌਤ ਦੀ ਨਿੰਦਾ ਕਰਦਿਆਂ ਅਰਬ ਦੇਸ਼ਾਂ ਦੇ ਆਗੂਆਂ ਨੇ ਫੌਰੀ ਤੌਰ ‘ਤੇ ਜੰਗਬੰਦੀ ‘ਤੇ ਜ਼ੋਰ ਦਿੱਤਾ ਹੈ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਜੰਗਬੰਦੀ ਦੇ ਉਲਟ ਨਤੀਜੇ ਵੀ ਨਿਕਲ ਸਕਦੇ ਹਨ ਕਿਉਂਕਿ ਅਜਿਹੇ ਕਦਮ ਨਾਲ ਅੱਤਵਾਦੀ ਗਰੋਹਾਂ ਨੂੰ ਹਿੰਸਕ ਹੋਣ ਦਾ ਮੌਕਾ ਮਿਲ ਜਾਵੇਗਾ। ਉਨ੍ਹਾਂ ਨੇ ਗਾਜ਼ਾ ਦੇ ਨਾਗਰਿਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਤੇ ਰਾਹਤ ਸਮੱਗਰੀ ਪਹੁੰਚਾਉਣ ਦੀ ਇੱਛਾ ਜ਼ਾਹਿਰ ਕੀਤੀ। ਇਸੇ ਦੌਰਾਨ ਫਲਸਤੀਨੀ ਨਿਊਜ਼ ਏਜੰਸੀ ਵਾਫਾ ਨੇ ਜਾਣਕਾਰੀ ਦਿੱਤੀ ਹੈ ਕਿ ਇਜ਼ਰਾਇਲੀ ਫੌਜ ਵੱਲੋਂ ਸ਼ਨੀਵਾਰ ਨੂੰ ਗਾਜ਼ਾ ਦੇ ਸ਼ਰਨਾਰਥੀ ਕੈਂਪ ‘ਤੇ ਕੀਤੇ ਹਮਲੇ 38 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਵਧੇਰੇ ਗਿਣਤੀ ਬੱਚਿਆਂ ਤੇ ਮਹਿਲਾਵਾਂ ਦੀ ਹੈ।